Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀ ਆਈ ਏ ਦੇ ਸਾਬਕਾ ਅਧਿਕਾਰੀ ਵਿਰੁੱਧ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਆਇਦ

Posted on August 18th, 2020

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਸੀ.ਆਈ.ਏ ਦੇ ਇਕ ਸਾਬਕਾ ਅਧਿਕਾਰੀ ਵਿਰੁੱਧ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਕ ਸੰਘੀ ਅਦਾਲਤ ਵਿਚ ਆਇਦ ਦੋਸ਼ਾਂ ਅਨੁਸਾਰ ਇਸ ਅਧਿਕਾਰੀ ਨੇ ਜਾਸੂਸੀ ਬਦਲੇ ਡਾਲਰ ਤੋਹਫ਼ੇ ਵਜੋਂ ਲਏ। 67 ਸਾਲਾ ਅਲੈਗਜੈਂਡਰ ਜੁਕ ਚਿੰਗ ਮਾ ਨਾਮੀ ਇਹ ਅਧਿਕਾਰੀ ਚੀਨ ਨੂੰ ਸੀ ਆਈ ਏ ਦੇ ਅਧਿਕਾਰੀਆਂ, ਗਤੀਵਿਧੀਆਂ ਤੇ ਜਾਣਕਾਰੀ ਗੁਪਤ ਰਖਣ ਦੇ ਢੰਗ ਤਰੀਕਿਆਂ ਬਾਰੇ ਦੱਸਦਾ ਰਿਹਾ।

ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਹੌਂਗਕਾਂਗ ਵਿਚ ਪੈਦਾ ਹੋਏ ਚਿੰਗ ਮਾ ਜੋ ਅਮਰੀਕੀ ਨਾਗਰਿਕ ਹੈ, ਨੇ ਆਪਣੇ ਇਕ 85 ਸਾਲਾ ਰਿਸ਼ਤੇਦਾਰ ਨਾਲ ਮਿਲਕੇ ਸਾਜਿਸ਼ ਰਚੀ। ਇਹ ਰਿਸ਼ਤੇਦਾਰ ਵੀ ਸੀ.ਆਈ.ਏ ਵਿਚ ਕੰਮ ਕਰ ਚੁੱਕਾ ਹੈ। ਇਸ ਰਿਸ਼ਤੇਦਾਰ ਵਿਰੁੱਧ ਦੋਸ਼ ਆਇਦ ਨਹੀਂ ਹੋ ਸਕੇ ਕਿਉਂਕਿ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਹੈ।



Archive

RECENT STORIES