Posted on August 18th, 2020

ਵਿਲੀਅਮਜ਼ ਲੇਕ ਬੀਸੀ (ਹਰਦੇਵ ਸਿੰਘ ਜੌਹਲ)- ਕੈਨੇਡਾ ‘ਚ ਬੀਸੀ ਸੂਬੇ ਦੇ ਸ਼ਹਿਰ ਵਿਲੀਅਮਜ਼ ਲੇਕ ‘ਚ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। 
ਨਿਸ਼ਾਨ ਸਾਹਿਬ ਦੀ ਸੇਵਾ ਦਾ ਕਾਰਜ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਇਆ ਗਿਆ। ਸਮੁੱਚੀਆਂ ਸੰਗਤਾਂ ਵੱਲੋਂ ਸੂਬਾ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਉਲੀਕੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦਾ ਸਤਿਕਾਰ ਕਰਦਿਆਂ ਗੁਰੂ-ਘਰ ਵਿਖੇ ਸੀਮਤ ਗਿਣਤੀ ‘ਚ ਹਾਜ਼ਰੀ ਲਗਵਾਈ। 
ਸ੍ਰੀ ਅਖੰਡ-ਪਾਠ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਸਵੇਰੇ ਦਸ ਵਜੇ ਭੋਗ ਪਾਏ ਗਏ, ਉੁਪਰੰਤ ਗੁਰੂ-ਘਰ ਦੇ ਵਜ਼ੀਰ ਭਾਈ ਕਮਲਜੀਤ ਸਿੰਘ ਜੀ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਪਿਛਲੇ ਤਿੰਨ ਦਿਨ ਤੋਂ ਗੁਰੂ ਕਾ ਅਤੁੱਟ ਲੰਗਰ ਵਰਤਿਆ। ਸਮਾਗਮ ਦੀ ਸਮਾਪਤੀ ਸਮੇਂ ਅੰਤ ‘ਚ ਗੁਰੂ-ਘਰ ਦੇ ਮੁੱਖ ਸੇਵਾਦਾਰ ਭਾਈ ਹਰਿੰਦਰ ਸਿੰਘ ਵੈਦ ਨੇ ਇਸ ਸ਼ੁਭ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਸਮੁੱਚੇ ਸਮਾਗਮ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਤੇ ਦਿੱਤੇ ਗਏ ਅਥਾਹ ਸਹਿਯੋਗ ਲਈ ਧੰਨਵਾਦ ਕੀਤਾ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026