Posted on August 19th, 2020

ਪੁਲਿਸ ਵਲੋਂ ਜਾਰੀ ਕੀਤੀ ਗਈ ਬਰਾਮਦ ਹਥਿਆਰ ਦੀ ਤਸਵੀਰ
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਲੰਘੀ 15 ਅਗਸਤ ਨੂੰ ਬਰੈਂਪਟਨ ਦੇ ਇੱਕ ਪਲਾਜ਼ੇ 'ਚ ਇਕੱਤਰ ਹੋਏ ਕੁਝ ਸਿੱਖਾਂ ਨੇ ਦੋਸ਼ ਲਾਏ ਸਨ ਕਿ ਜਦ ਉਹ 15 ਅਗਸਤ ਦੇ ਰੋਸ ਮੁਜ਼ਾਹਰੇ ਸਬੰਧੀ ਇਕੱਤਰ ਹੋਏ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਨਾਲ ਤਕਰਾਰ ਆਰੰਭਣ ਦੀ ਕੋਸ਼ਿਸ਼ ਕੀਤੀ। ਇਹ ਦੋਸ਼ ਵੀ ਲਾਏ ਗਏ ਕਿ ਉਕਤ ਵਿਅਕਤੀਆਂ ਦੀਆਂ ਗੱਡੀਆਂ 'ਤੇ ਤਿਰੰਗੇ ਝੰਡੇ ਲੱਗੇ ਹੋਏ ਅਤੇ ਉਨ੍ਹਾਂ ਕੋਲ ਹਥਿਆਰ ਵੀ ਮੌਜੂਦ ਸਨ। ਕੁਝ ਵਿਅਕਤੀਆ ਨੇ ਇਹ ਵੀ ਦੋਸ਼ ਲਾਏ ਸਨ ਸੀ ਕਿ ਇਹ ਵਿਅਕਤੀ ਸ਼ਾਂਤਮਈ ਮੁਜ਼ਾਹਰਾ ਕਰਨ ਵਾਲੇ ਸਿੱਖਾਂ ਨੂੰ ਧਮਕਾਉਣ, ਦਬਾਉਣ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਇਕੱਠੇ ਹੋ ਕੇ ਆਏ ਸਨ।
ਸਵੇਰ ਸਾਰ ਵਾਪਰੀ ਇਸ ਘਟਨਾ ਦੀ ਸ਼ਿਕਾਇਤ ਹੋਣ 'ਤੇ ਚਸ਼ਮਦੀਦ ਗਵਾਹਾਂ ਨੇ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਆਖੀ ਸੀ, ਜਿਸਦੀ ਪੁਸ਼ਟੀ ਅੱਜ 19 ਅਗਸਤ ਨੂੰ ਪੀਲ ਰੀਜਨਲ ਪੁਲਿਸ ਨੇ ਕਰ ਦਿੱਤੀ ਹੈ।
15 ਅਗਸਤ ਦੀ ਸਵੇਰ ਘਟਨਾ ਸਥਾਨ ਮੌਕੇ ਲਈ ਗਈ ਤਸਵੀਰ
ਪੀਲ ਰੀਜਨਲ ਪੁਲਿਸ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਉਨ੍ਹਾਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅੱਠ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ, ਜਿਨ੍ਹਾਂ 'ਚੋਂ ਪੰਜ ਹੁਣ ਜਾਂਚ ਪੜਤਾਲ ਤੋਂ ਬਾਅਦ ਚਾਰਜ ਕਰ ਲਏ ਗਏ ਹਨ। ਮੌਕੇ 'ਤੇ ਇਨ੍ਹਾਂ ਵਿਅਕਤੀਆਂ ਤੋਂ ਇੱਕ ਭਰਿਆ ਹੋਇਆ ਹਥਿਆਰ ਵੀ ਬਰਾਮਦ ਹੋਇਆ ਹੈ।
ਪੁਲਿਸ ਨੇ ਚਾਰਜ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਸ ਤਰਾਂ ਕੀਤੀ ਹੈ।
ਸਿਮਰਜੀਤ ਸਿੰਘ (23)
ਅਰੁਨਦੀਪ ਸੂਦ (40)
ਮਨਪ੍ਰੀਤ ਸਿੰਘ ( 21)
ਸ਼ਿਵਮਪ੍ਰੀਤ ਸਿੰਘ (21)
ਮਹਿਕਦੀਪ ਮਾਨ (22)
ਉਕਤ ਵਿਅਕਤੀਆਂ 'ਤੇ ਹੁਣ ਬਰੈਂਪਟਨ ਦੀ ਅਦਾਲਤ 'ਚ ਮੁਕੱਦਮਾ ਚੱਲੇਗਾ, ਜਿਸ ਦੌਰਾਨ ਸਾਹਮਣੇ ਆ ਸਕਦਾ ਕਿ ਇਨ੍ਹਾਂ ਨੂੰ ਭੇਜਣ ਪਿੱਛੇ ਕੌਣ ਸੀ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026