Posted on August 20th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਬੀਸੀ ਦੇ ਪ੍ਰਮੁੱਖ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੀ ਸੰਸਥਾ ਬੀਸੀ ਗੁਰਦੁਆਰਾ ਕੌਂਸਲ ਨੇ ਵੈਨਕੂਵਰ ਇਲਾਕੇ ਦੇ ਨਾਮਵਰ ਸਿੱਖਾਂ ਰਿਪੁਦਮਨ ਸਿੰਘ ਮਲਿਕ, ਬਲਵੰਤ ਸਿੰਘ ਪੰਧੇਰ ਅਤੇ ਇਨ੍ਹਾਂ ਦੀ ਦੇਖਰੇਖ ਹੇਠ ਚਲਾਈ ਜਾ ਰਹੀ 'ਸਤਿਨਾਮ ਪ੍ਰਚਾਰ ਰਿਲੀਜੀਅਸ ਸੁਸਾਇਟੀ' 'ਤੇ ਦੋਸ਼ ਲਾਏ ਹਨ ਕਿ ਇਨ੍ਹਾਂ ਨੇ ਬੀਸੀ ਗੁਰਦੁਆਰਾ ਕੌਂਸਲ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਨਹੀਂ ਕਰਾਂਗੇ ਪਰ ਇਸ ਵਾਅਦੇ ਤੋਂ ਮੁਨਕਰ ਹੋ ਕੇ ਸਰੂਪ ਛਾਪੇ ਗਏ। ਇਸ ਤਰਾਂ ਇਨ੍ਹਾਂ ਨੇ ਵਿਸ਼ਵਾਸਘਾਤ ਕੀਤਾ ਹੈ। ਹਾਲਾਂਕਿ ਇਹ ਜਾਣਦੇ ਸਨ ਕਿ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਬਿਨਾ ਸ਼ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬਾਨ ਅਤੇ ਪੋਥੀਆਂ ਦੀ ਛਪਾਈ ਨਹੀਂ ਕਰ ਸਕਦਾ। ਫਿਰ ਵੀ ਇਨ੍ਹਾਂ ਅਵੱਗਿਆ ਕੀਤੀ।
ਬੀਸੀ ਗੁਰਦੁਆਰਾ ਕੌਂਸਲ ਨੇ ਚਿਤਾਵਨੀ ਦਿੱਤੀ ਹੈ ਕਿ 22 ਅਗਸਤ ਦਿਨ ਸ਼ਨਿਚਰਵਾਰ ਸ਼ਾਮ ਤੋਂ ਪਹਿਲਾਂ ਪਹਿਲਾਂ ਛਾਪੇ ਗਏ ਸਰੂਪ ਅਤੇ ਛਪਾਈ ਨਾਲ ਸਬੰਧਤ ਸਾਰਾ ਸਮਾਨ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ ਜਾਣ ਵਰਨਾ ਅਗਲਾ ਫੈਸਲਾ ਫਿਰ ਸੰਗਤਾਂ ਖੁਦ ਲੈਣਗੀਆਂ।
ਕੌਂਸਲ ਵਲੋਂ ਜਾਰੀ ਬਿਆਨ ਉਪਰ ਤਸਵੀਰ 'ਚ ਪੜ੍ਹ ਸਕਦੇ ਹੋ।
ਰਿਪੁਦਮਨ ਸਿੰਘ ਮਲਿਕ
ਰਿਪੁਦਮਨ ਸਿੰਘ ਮਲਿਕ ਉਹੀ ਹਨ, ਜਿਨ੍ਹਾਂ 'ਤੇ ਏਅਰ ਇੰਡੀਆ ਬੰਬ ਧਮਾਕੇ ਸਬੰਧੀ ਮੁਕੱਦਮਾ ਚੱਲਿਆ ਸੀ ਤੇ ਉਹ ਇਸ ਮਾਮਲੇ 'ਚੋਂ ਬਰੀ ਹੋ ਗਏ ਸਨ। ਪਿਛਲੇ ਸਾਲ ਉਹ ਭਾਰਤ ਜਾ ਕੇ ਆਏ ਹਨ ਅਤੇ ਉਨ੍ਹਾਂ ਨੂੰ ਕਿਸੇ ਨੇ ਵੀ ਗ੍ਰਿਫਤਾਰ ਨਹੀਂ ਕੀਤਾ ਬਲਕਿ ਉਨ੍ਹਾਂ ਦੀ ਭਰਪੂਰ ਮਹਿਮਾਨ-ਨਿਵਾਜ਼ੀ ਕੀਤੀ ਗਈ। ਕੈਨੇਡੀਅਨ ਸਿੱਖਾਂ ਸਮੇਤ ਪੂਰੀ ਦੁਨੀਆਂ ਦੇ ਸਿੱਖ ਬੇਹੱਦ ਹੈਰਾਨ ਸਨ ਕਿ ਜਿਸ ਸ਼ਖਸ ਨੂੰ ਸਜ਼ਾ ਦਿਵਾਉਣ ਲਈ ਕਿਸੇ ਵੇਲੇ ਭਾਰਤ ਸਰਕਾਰ ਨੇ ਪੂਰਾ ਤਾਣ ਲਾ ਦਿੱਤਾ ਸੀ, ਉਸ ਸ਼ਖਸ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ ਅਤੇ ਫਿਰ ਭਾਰਤ ਪੁੱਜਣ 'ਤੇ ਕਿਸੇ ਨੇ ਕੋਈ ਇਤਰਾਜ਼ ਤੱਕ ਨਹੀਂ ਕੀਤਾ ਜਦਕਿ ਇੱਥੇ ਕੈਨੇਡਾ-ਅਮਰੀਕਾ 'ਚ ਬਹੁਤ ਸਾਰੇ ਸਿੱਖ ਬੇਵਜ੍ਹਾ ਕਾਲੀਆਂ ਸੂਚੀਆਂ 'ਚ ਪਾਏ ਹੋਏ ਹਨ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026