Posted on August 21st, 2020

ਵੱਟਸਐਪ 'ਤੇ ਵਾਇਰਲ ਵੀਡੀਓ 'ਚੋਂ ਲਈ ਗਈ ਤਸਵੀਰ
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਸਰੀ ਦੇ ਕਲੋਵਰਡੇਲ ਇਲਾਕੇ 'ਚ ਸੜਕ 'ਤੇ ਪਏ ਦੋ ਜ਼ਖਮੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਏ 'ਤੇ ਵਾਇਰਲ ਹੋਈ ਹੈ। ਇਸ ਬਾਰੇ ਸਰੀ ਆਰ ਸੀ ਐਮ ਪੀ ਨੇ ਹੁਣ ਖੁਲਾਸਾ ਕੀਤਾ ਹੈ।
ਸਰੀ ਆਰ ਸੀ ਐਮ ਪੀ ਮੁਤਾਬਕ 20 ਅਗਸਤ ਦੀ ਰਾਤ 8:40 ਵਜੇ ਦੇ ਕਰੀਬ ਪੁਲਿਸ ਨੂੰ ਸਰੀ ਦੇ ਪੋਰਟ ਕੈਲਜ਼ ਇਲਾਕੇ 'ਚ (190 ਸਟਰੀਟ ਅਤੇ 96 ਐਵੇਨਿਊ) ਦੋ ਗਰੁੱਪਾਂ ਦੀ ਲੜਾਈ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਦਰਜਨ ਦੇ ਕਰੀਬ ਲੋਕ ਸ਼ਾਮਲ ਸਨ। ਮੌਕੇ ਤੋਂ ਦੋ ਜਣੇ ਸਖਤ ਜ਼ਖਮੀ ਹਾਲਤ 'ਚ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਜ਼ਖਮੀਆਂ ਦੀ ਪਛਾਣ ਜਨਤਕ ਨਹੀਂ ਕੀਤੀ।
ਇਨ੍ਹਾਂ ਦੋਵਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਲਾਜ਼ ਚੱਲ ਰਿਹਾ ਹੈ। ਜੇਕਰ ਕਿਸੇ ਕੋਲ ਇਸ ਲੜਾਈ ਸਬੰਧੀ ਜਾਣਕਾਰੀ ਹੋਵੇ ਤਾਂ ਸਰੀ ਆਰ ਸੀ ਐਮ ਪੀ ਨਾਲ 604-599-0502 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026