Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਰਹਿੰਦੇ ਵਿਜ਼ਟਰ ਬਿਨਾ ਮੁਲਕ ਛੱਡਿਆਂ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ

Posted on August 24th, 2020

ਓਟਵਾ- ਕੈਨੇਡੀਅਨ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਵਲੋਂ ਕੀਤੇ ਗਏ ਤਾਜ਼ਾ ਐਲਾਨ ਮੁਤਾਬਕ 24 ਅਗਸਤ 2020 (ਅੱਜ) ਤੋਂ ਪਹਿਲਾਂ-ਪਹਿਲਾਂ ਕੈਨੇਡਾ ਪੁੱਜ ਕੇ ਇੱਥੇ ਹੀ ਰਹਿ ਰਹੇ ਵਿਜ਼ਟਰ ਹੁਣ ਕੈਨੇਡਾ ਛੱਡੇ ਬਿਨਾ ਹੀ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ।

ਇਸ ਲਈ ਮੁੱਖ ਸ਼ਰਤਾਂ ਇਹ ਹੋਣਗੀਆਂ:

-ਅਪਲਾਈ ਕਰਨ ਵਾਲੇ ਕੋਲ ਯੋਗ ਵਿਜ਼ਟਰ ਵੀਜ਼ਾ ਹੋਵੇ (ਮਿਆਦ ਨਾ ਲੰਘੀ ਹੋਵੇ)

-ਵਰਕ ਪਰਮਿਟ ਅਪਲਾਈ ਕਰਨ ਵਾਲੇ ਕੋਲ ਕੈਨੇਡਾ 'ਚ ਜੌਬ ਆਫਰ ਹੋਵੇ

-31 ਮਾਰਚ 2021 ਤੋਂ ਪਹਿਲਾਂ LMIA ਆਧਾਰਿਤ ਜਾਂ LMIA ਛੋਟ ਵਾਲੀ ਅਰਜ਼ੀ ਦਾਇਰ ਕਰ ਸਕਦਾ ਹੋਵੇ

-ਬਾਕੀ ਸਧਾਰਨ ਸ਼ਰਤਾਂ ਪੂਰੀਆਂ ਕਰਦਾ ਹੋਵੇ

ਇਹ ਆਰਜ਼ੀ ਨੀਤੀ ਉਨ੍ਹਾਂ ਕੰਮਾਂ 'ਤੇ ਕਾਮਿਆਂ ਦੀ ਪੂਰਤੀ ਕਰਨ ਲਈ ਬਣਾਈ ਗਈ ਹੈ, ਜਿੱਥੇ ਆਰਥਿਕਤਾ ਨੂੰ ਦੁਬਾਰਾ ਤੋਰਨ ਲਈ ਕਾਮਿਆਂ ਦੀ ਘਾਟ ਪੈਦਾ ਹੋ ਗਈ ਹੈ।

ਅੰਗਰੇਜ਼ੀ 'ਚ ਸਰਕਾਰੀ ਐਲਾਨ ਪੜ੍ਹਨ ਲਈ ਇਹ ਨੀਲੇ ਅੱਖਰ ਨੱਪੋ।



Archive

RECENT STORIES