Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੌਦਾ ਸਾਧ ਦੀ ਰਿਹਾਈ ਲਈ 'ਅਖਿਲ ਭਾਰਤੀ ਹਿੰਦੂ ਮਹਾਸਭਾ' ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ

Posted on August 26th, 2020

ਅੰਮ੍ਰਿਤਸਰ/ਚੜ੍ਹਦੀ ਕਲਾ ਬਿਊਰੋ

ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਹੇਠ ਹਰਿਆਣੇ ਦੀ ਸੁਨਾਰੀਆ ਜੇਲ੍ਹ 'ਚ ਨਜ਼ਰਬੰਦ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ 'ਅਖਿਲ ਭਾਰਤੀ ਹਿੰਦੂ ਮਹਾਸਭਾ' ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ।

'ਅਖਿਲ ਭਾਰਤੀ ਹਿੰਦੂ ਮਹਾਸਭਾ' ਵਲੋਂ ਜਾਰੀ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਭਾਰਤ ਹਮੇਸ਼ਾ ਰਿਸ਼ੀ ਅਤੇ ਕ੍ਰਿਸ਼ੀ (ਸਾਧੂ ਅਤੇ ਕਿਸਾਨ) ਪ੍ਰਧਾਨ ਮੁਲਕ ਰਿਹਾ ਹੈ ਪਰ 1947 ਤੋਂ ਬਾਅਦ ਕੁਝ ਅੰਤਰਰਾਸ਼ਟਰੀ ਸਾਜ਼ਿਸ਼ਾਂ ਤਹਿਤ ਹਿੰਦੂ ਸੰਤਾਂ ਨੂੰ ਝੂਠੇ ਦੋਸ਼ਾਂ 'ਚ ਉਲਝਾ ਕੇ ਤੰਗ ਕੀਤਾ ਜਾ ਰਿਹਾ ਹੈ। ਇਹੀ ਨਹੀਂ ਟੀਵੀ ਅਤੇ ਫਿਲਮਾਂ ਰਾਹੀਂ ਸਾਧੂ-ਸੰਤਾਂ ਖਿਲਾਫ ਕੂੜਪ੍ਰਚਾਰ ਕੀਤਾ ਜਾ ਰਿਹਾ ਹੈ।

ਆਪਣੇ ਪੱਤਰ 'ਚ ਹਿੰਦੂ ਮਹਾਸਭਾ ਨੇ ਗੁਰਮੀਤ ਰਾਮ ਰਹੀਮ ਨੂੰ ਬਹੁਤ ਚੰਗਾ ਇਨਸਾਨ ਅਤੇ ਲੋਕਾਂ ਦੀ ਭਲਾਈ ਦੇ ਕੰਮ ਕਰਨ ਵਾਲਾ ਦੱਸਿਆ ਹੈ ਤੇ ਮੰਗ ਕੀਤੀ ਹੈ ਕਿ ਜਿਵੇਂ ਅਮਰੀਕਾ, ਇਰਾਨ ਆਦਿ 'ਚ ਕਰੋਨਾ ਕਰਕੇ ਬਹੁਤ ਸਾਰੇ ਕੈਦੀ ਰਿਹਾਅ ਕੀਤੇ ਗਏ ਹਨ, ਉਸੇ ਤਰਾਂ ਗੁਰਮੀਤ ਰਾਮ ਰਹੀਮ ਨੂੰ ਵੀ ਰਿਹਾਅ ਕੀਤਾ ਜਾਵੇ।



Archive

RECENT STORIES