Posted on August 28th, 2020
-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ
ਲੰਘੇ ਹਫਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤਾ ਸੀ, ਹੁਣ ਬਰਨਬੀ ਅਤੇ ਸਰੀ ਵਿਚਾਲੇ ਮੌਜੂਦ ਸ਼ਹਿਰ ਨਿਊ ਵੈਸਟਮਿਨਸਟਰ ਨੇ ਵੀ ਇਹ ਮਾਣ ਸ਼ਹੀਦ ਸ. ਖਾਲੜਾ ਨੂੰ ਬਖਸ਼ਿਆ ਹੈ। ਇੱਥੇ ਹੀ ਬੱਸ ਨਹੀਂ ਕੈਨੇਡਾ ਦੇ ਐਨ ਦੂਜੇ ਪਾਸੇ ਟਰਾਂਟੋ ਲਾਗੇ ਮੌਜੂਦ ਸ਼ਹਿਰ ਬਰੈਂਪਟਨ ਦੀ ਕੌਂਸਲ ਨੇ ਵੀ ਸ. ਖਾਲੜਾ ਨੂੰ ਇਹ ਸਨਮਾਨ ਦਿੱਤਾ ਹੈ। ![]()
ਸ. ਖਾਲੜਾ ਪੰਜਾਬ 'ਚ ਮਨੁੱਖੀ ਅਧਿਕਾਰ ਕਾਰਕੁੰਨ ਸਨ, ਜਿਨ੍ਹਾਂ 25,000 ਦੇ ਕਰੀਬ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸੱਚ ਬੇਪਰਦ ਕੀਤਾ ਸੀ ਅਤੇ ਫਿਰ 1995 'ਚ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਵੀ ਅਗਵਾ ਕਰਕੇ ਲਾਪਤਾ ਕਰ ਦਿੱਤਾ ਸੀ।
ਆਪਣੀ ਕੈਨੇਡਾ ਫੇਰੀ ਦੌਰਾਨ ਸ. ਖਾਲੜਾ ਨੇ ਕੈਨੇਡੀਅਨ ਸਿਆਸਤਦਾਨਾਂ ਅੱਗੇ ਪੰਜਾਬ 'ਚ ਹੋਏ ਸਿੱਖ ਜਵਾਨੀ ਦੇ ਘਾਣ ਦੀ ਗੱਲ ਦਲੀਲ-ਪੂਰਵਕ ਰੱਖੀ ਸੀ, ਇਹੀ ਕਾਰਨ ਸੀ ਕਿ ਉਹ ਖੁਦ ਹਕੂਮਤੀ ਕਹਿਰ ਦਾ ਸ਼ਿਕਾਰ ਬਣਾਏ ਗਏ। 
ਇਸ ਤੋਂ ਪਹਿਲਾਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਫਰਿਜ਼ਨੋ 'ਚ ਵੀ ਇੱਕ ਪਾਰਕ ਦਾ ਨਾਮ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੇ ਨਾਮ ਹੇਠ ਰੱਖਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸ. ਖਾਲੜਾ ਨੂੰ ਸ਼ਹੀਦ ਕਰਨ ਵਾਲਿਆਂ ਦੇ ਨਾਮ ਵਕਤ ਦੇ ਘੱਟੇ 'ਚ ਗਵਾਚ ਗਏ ਹਨ ਜਦਕਿ ਸ. ਖਾਲੜਾ ਦਾ ਨਾਮ ਹਜ਼ਾਰਾਂ ਮੀਲ ਦੂਰ ਵੀ ਸਿਤਾਰੇ ਵਾਂਗ ਚਮਕ ਰਿਹਾ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026