Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਲਾਮ ਕੀੜਾ ਅਤੇ ਆਜ਼ਾਦ ਕੀੜਾ

Posted on August 31st, 2020

  • ਗੁਰਸੇਵਕ ਸਿੰਘ ਧੌਲਾ ਰਾਹੀਂ

ਇਹ ਗੱਲ ਮੈਨੂੰ ਮੇਰੀ ਧੀ ਨੇ ਦੱਸੀ। ਦੀਪ ਇਕ ਡਾਕੂਮੈਂਟਰੀ ਲਈ ਰੇਸ਼ਮ ਦੇ ਕੀੜਿਆਂ ਬਾਰੇ ਖੋਜ ਕਰ ਰਹੀ ਸੀ। ਉਸ ਸਾਹਮਣੇ ਇਕ ਤ੍ਰਬਕ ਜਾਣ ਜਾਣਕਾਰੀ ਸਾਹਮਣੇ ਆਈ।

ਰੇਸ਼ਮ ਦਾ ਕੀੜਾ ਅਸਲ ਵਿਚ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਸਰੀਰ ਤੇ ਸੁਨਹਿਰੀ ਟਿੰਮਕਣੇ ਅਤੇ ਹਰੇ ਰੰਗ ਦੇ ਵਾਲ਼ ਹੁੰਦੇ ਹਨ। ਜਿਨ੍ਹਾਂ ਕੀੜਿਆਂ ਨੂੰ ਲੋਕ ਰੇਸ਼ਮ ਲੈਣ ਲਈ ਪਾਲਦੇ ਹਨ ਉਹ ਗੁਲਾਮ ਕੀੜੇ ਚਿੱਟੇ ਰੰਗ ਦੇ ਹੁੰਦੇ ਹਨ। ਸਵਾਲ ਹੈ ਕਿ ਕੀ ਇਹ ਵੱਖ-ਵੱਖ ਜਾਤਾਂ ਹਨ ? ਜਵਾਬ ਹੈ 'ਨਹੀਂ'।

ਚਿੱਟੇ ਰੰਗ ਦੇ ਕੀੜੇ ਵੀ ਕਦੇ ਰੰਗੀਨ ਹੁੰਦੇ ਸਨ। ਜਦੋਂ ਇਹਨਾਂ ਤੋਂ ਰੇਸ਼ਮ ਲੈਣ ਲਈ ਗੁਲਾਮ ਬਣਾ ਲਿਆ ਗਿਆ ਤਾਂ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਰੰਗਹੀਣ ਹੁੰਦੀਆਂ ਗਈਆਂ। ਹੌਲ਼ੀ-ਹੌਲ਼ੀ ਇਹ 'ਬਲੈਕ ਐਂਡ ਵਾਈਟ' ਹੋ ਗਏ।

ਹੁਣ ਗੁਲਾਮ ਕੀੜਿਆਂ ਨੂੰ ਉੁਹ ਖੁਰਾਕ ਮਿਲਦੀ ਹੈ ਜਿਹੜੀ ਇਸ ਦੇ ਪਾਲਣਹਾਰੇ ਜ਼ਿਆਦਾ ਮੁਨਾਫਾ ਲੈਣ ਲਈ ਦਿੰਦੇ ਹਨ। ਇਸ ਕਰਕੇ ਇਹਨਾਂ ਦਾ ਕੱਦ-ਕਾਠ ਵੱਡਾ ਵੀ ਹੋ ਗਿਆ ਹੈ। ਪਰ ਇਹਨਾਂ ਦੀ ਅਤੇ ਜਾਨ ਅਤੇ ਅਗਲੀਆਂ ਪੀੜ੍ਹੀਆਂ ਨੂੰ ਪਾਲਣਹਾਰੇ ਪਾਣੀ ਵਿਚ ਉਬਾਲ ਕੇ ਬੁਰੀ ਤਰਾਂ ਮਾਰ ਦਿੰਦੇ ਹਨ। ਉਹ ਆਪਣਾ ਰੇਸ਼ਮ ਕੱਢਦੇ ਹਨ ਅਤੇ ਨਵੇਂ ਕੀੜੇ ਪੈਦਾ ਕਰਨ ਲਈ ਇਹਨਾਂ ਦੀ ਮਾਂ ਤੋਂ ਅੰਡੇ ਲੈਂਦੇ ਹਨ। ਉਹਨਾਂ ਦੇ ਬੱਚਿਆਂ ਨੂੰ ਰੇਸ਼ਮ ਲੈਣ ਤੋਂ ਬਾਅਦ ਫਿਰ ਮਾਰ ਦਿੱਤਾ ਜਾਂਦਾ ਹੈ। ਇਸ ਤਰਾਂ ਇਹ ਸਿਲਸਲਾ ਚਲਦਾ ਰਹਿੰਦਾ ਹੈ।

ਇਸ ਦੇ ਮੁਕਾਬਲੇ ਆਜ਼ਾਦ ਕੀੜਾ ਆਪਣੀ ਮੌਜ ਨਾਲ ਓਥੇ ਅੰਡੇ ਦਿੰਦਾ ਹੈ ਜਿੱਥੇ ਉਸ ਦੇ ਬੱਚਿਆਂ ਨੂੰ ਢੁਕਵਾਂ ਮਾਹੌਲ ਮਿਲਣ ਦੀ ਆਸ ਹੋਵੇ। ਕਈ ਵਾਰ ਉਹਨਾਂ ਵਿਚੋਂ ਇਕ-ਅੱਧਾ ਕਿਸੇ ਹਾਦਸੇ ਵਿਚ ਮਾਰਿਆ ਵੀ ਜਾਂਦਾ ਹੈ ਪਰ ਬਹੁਤ ਆਜ਼ਾਦ ਕੀੜੇ ਆਪਣੀ ਮਰਜੀ ਦੀ ਜ਼ਿੰਦਗੀ ਜਿਉਂਦੇ ਹਨ।

ਬਣਾਈ ਗਈ ਡਾਕੂਮੈਂਟਰੀ ਦਾ ਲਿੰਕ ਇਹ ਹੈ ਪਰ ਇਸ ਵਿਚ ਮੁੱਖ ਜਾਣਕਾਰੀ ਕੀੜੇ ਬਾਰੇ ਹੈ। https://youtu.be/ixQIMIL5Wqs ।



Archive

RECENT STORIES