Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੰਗਾਪੁਰ ਦੀ ਸੰਸਦ ਵਿੱਚ ਪ੍ਰੀਤਮ ਸਿੰਘ ਨੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੰਭਾਲਿਆ

Posted on September 1st, 2020

ਸਿੰਗਾਪੁਰ- ਸਿੰਗਾਪੁਰ ਦੀ ਸੰਸਦ ਵਿਚ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਨੇ ਵਿਰੋਧੀ ਧਿਰ ਦੇ ਪਹਿਲੇ ਆਗੂ ਵਜੋਂ ਅਹੁਦਾ ਸੰਭਾਲ ਕੇ ਇਤਿਹਾਸ ਸਿਰਜ ਦਿੱਤਾ ਹੈ। ਪ੍ਰੀਤਮ ਸਿੰਘ ਦੀ ''ਵਰਕਰਜ਼ ਪਾਰਟੀ ਆਫ ਸਿੰਗਾਪੁਰ'' ਨੇ ਜੁਲਾਈ 'ਚ 93 ਸੀਟਾਂ ਉਤੇ ਚੋਣ ਲੜੀ ਸੀ ਤੇ 10 ਜਿੱਤੀਆਂ ਸਨ। 44 ਸਾਲਾ ਪ੍ਰੀਤਮ ਸਿੰਘ ਸਿੰਗਾਪੁਰ ਦੇ ਜੰਮਪਲ ਹਨ। ਸਿੱਖ ਧਰਮ ਨੂੰ ਮੰਨਦੇ ਪ੍ਰੀਤਮ ਸਿੰਘ ਅਤੇ ਪਤਨੀ ਲਵਲੀਨ ਕੌਰ ਦੇ ਘਰ ਦੋ ਬੇਟੀਆਂ ਹਨ।

ਸਿੰਗਾਪੁਰ ਦੀ ਸੰਸਦ ਦੇ ਇਤਿਹਾਸ ਵਿਚ ਪ੍ਰੀਤਮ ਦੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਵਜੋਂ ਉੱਭਰੀ ਹੈ। ਸੰਸਦ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਵਧੀ ਗਿਣਤੀ ਸਾਬਿਤ ਕਰਦੀ ਹੈ ਕਿ ਲੋਕ ਸਿਆਸੀ ਵਿਚਾਰਧਾਰਾ ’ਚ ਵਿਭਿੰਨਤਾ ਦੇ ਹਾਮੀ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਇਸ ਅਹੁਦੇ ਨੂੰ ਅਧਿਕਾਰਤ ਤੌਰ ’ਤੇ ਪਛਾਣਿਆ ਜਾਵੇ। ਪ੍ਰੀਤਮ ਸਿੰਘ ਨੂੰ ਇਸ ਮੌਕੇ ਭਾਸ਼ਣ ਲਈ 40 ਮਿੰਟ ਸਮਾਂ ਮਿਲਿਆ ਤੇ ਉਹ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਦੇ ਬਿਲਕੁਲ ਸਾਹਮਣੇ ਵਾਲੀ ਸੀਟ ਉਤੇ ਬੈਠੇ।



Archive

RECENT STORIES