Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਆਰ. ਸੀ. ਐਮ. ਪੀ. ਵਲੋਂ ਅੱਜ ਸ਼ਾਮ ਲਈ ਚਿਤਾਵਨੀ ਜਾਰੀ

Posted on September 4th, 2020

ਗੁਰਪ੍ਰੀਤ ਸਿੰਘ ਸਹੋਤਾ-ਸਰੀ-ਚੜ੍ਹਦੀ ਕਲਾ ਬਿਊਰੋ

ਵੈਨਕੂਵਰ ਕਨੱਨਕਸ ਅਤੇ ਵੇਗਸ ਗੋਲਡਨ ਨਾਈਟਸ ਆਈਸ ਹਾਕੀ ਦੀਆਂ 3-3 ਗੇਮਾਂ ਜਿੱਤ ਕੇ ਬਰਾਬਰ ਹਨ ਤੇ ਅੱਜ ਸ਼ਾਮ 7ਵੀਂ ਗੇਮ ਖੇਡੀ ਜਾਣੀ। ਸਰੀ ਦੀ ਸਕਾਟ ਰੋਡ ਅਤੇ 72 ਐਵੇਨਿਉ 'ਤੇ ਇੰਟਰਸੈਕਸ਼ਨ ਵਿਚਾਲੇ ਆਣ ਕੇ ਨੱਚਣ-ਟੱਪਣ ਵਾਲਿਆਂ ਨੂੰ ਪੁਲਿਸ ਨੇ ਕਿਹਾ ਹੈ ਕਿ ਅੱਜ ਖਿਆਲ ਰੱਖਣ, ਵਧੇਰੇ ਪੁਲਿਸ ਉੱਥੇ ਮੌਜੂਦ ਹੋਵੇਗੀ।

ਪੁਲਿਸ ਬੁਲਾਰੀ ਜੌਨੀ ਸਿੱਧੂ ਨੇ ਕਿਹਾ ਕਿ ਖੁਸ਼ੀ ਜਿਵੇਂ ਮਰਜ਼ੀ ਮਨਾਓ ਪਰ ਸੁਰੱਖਿਆ ਦਾ ਧਿਆਨ ਰੱਖੋ ਅਤੇ ਟਰੈਫਿਕ ਬਲੌਕ ਨਾ ਕਰੋ।

ਇੱਕ ਵਾਰ ਤਾਂ ਬੀਬੀਆਂ ਨੇ ਜਿੱਤ ਦੀ ਖੁਸ਼ੀ 'ਚ ਜਾਗੋ ਵੀ ਕੱਢ ਦਿੱਤੀ ਸੀ, ਇਸ ਇੰਟਰਸੈਕਸ਼ਨ 'ਚ। ਅੱਜ ਦੇਖੋ ਕੀ ਬਣਦਾ।



Archive

RECENT STORIES