Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਜਾਰੀ ਹੋਣਗੇ ਇਲੈਕਟ੍ਰੋਨਿਕ ਚਿੱਪ ਵਾਲੇ ਪਾਸਪੋਰਟ

Posted on June 29th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਸਰਕਾਰ ਵੱਲੋਂ 1 ਜੁਲਾਈ 2013 (ਕੈਨੇਡਾ ਦਿਵਸ) ਤੋਂ ਕੈਨੇਡੀਅਨ ਨਾਗਰਿਕਾਂ ਵਾਸਤੇ ਨਵੇਂ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਇਲੈਕਟਰੌਨਿਕ ਚਿੱਪ ਲੱਗੀ ਹੋਵੇਗੀ | ਇਸ ਇਲੈਕਟ੍ਰੌਨਿਕ ਚਿੱਪ ਵਿਚ ਸੰਬੰਧਿਤ ਵਿਅਕਤੀ ਦੀ ਅਹਿਮ ਜਾਣਕਾਰੀ ਮੌਜੂਦ ਹੋਵੇਗੀ | ਸੁਰੱਖਿਆ ਪੱਖੋਂ ਵੀ ਨਵੇਂ ਪਾਸਪੋਰਟ ਵਿਚ ਕਾਫੀ ਸੁਧਾਰ ਕੀਤੇ ਗਏ ਹਨ | ਨਵੀਂ ਤਕਨੀਕ ਨਾਲ ਬਣਾਏ ਗਏ ਇਨ੍ਹਾਂ ਪਾਸਪੋਰਟਾਂ ਦੀ ਨਕਲ ਕਰਨੀ ਨਾ-ਮੁਮਕਿਨ ਹੋਵੇਗੀ | 36 ਸਫ਼ਿਆਂ ਦੇ 5 ਸਾਲਾ ਮਿਆਦ ਵਾਲੇ ਪਾਸਪੋਰਟ ਲਈ 120 ਡਾਲਰ ਫ਼ੀਸ ਲੱਗੇਗੀ ਜਦ ਕਿ 10 ਸਾਲਾ ਮਿਆਦ ਵਾਲਾ ਪਾਸਪੋਰਟ 160 ਡਾਲਰ 'ਚ ਮਿਲੇਗਾ | ਇਸ ਤੋਂ ਪਹਿਲਾਂ 5 ਸਾਲ ਵਾਲੇ ਪਾਸਪੋਰਟ ਦੀ ਫ਼ੀਸ ਕੇਵਲ 87 ਡਾਲਰ ਸੀ | 


'ਪਾਸਪੋਰਟ ਕੈਨੇਡਾ' ਦਾ ਕਹਿਣਾ ਹੈ ਕਿ ਹਰੇਕ ਕੈਨੇਡੀਅਨ ਨਾਗਰਿਕ ਲਈ ਹਾਲ ਦੀ ਘੜੀ ਇਹ ਨਵਾਂ ਪਾਸਪੋਰਟ ਲੈਣਾ ਲਾਜ਼ਮੀ ਨਹੀਂ | ਮਿਆਦ ਪੁੱਗਣ ਤੱਕ ਪੁਰਾਣੇ ਪਾਸਪੋਰਟ ਵਰਤੇ ਜਾ ਸਕਣਗੇ ਪਰ 1 ਜੁਲਾਈ 2013 ਤੋਂ ਬਾਅਦ ਅਰਜ਼ੀ ਦੇਣ ਵਾਲੇ ਹਰ ਵਿਅਕਤੀ ਨੂੰ ਨਵਾਂ ਪਾਸਪੋਰਟ ਹੀ ਜਾਰੀ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ ਸਮੇਤ ਦੁਨੀਆਂ ਦੇ 100 ਦੇ ਕਰੀਬ ਮੁਲਕ ਪਹਿਲਾਂ ਤੋਂ ਹੀ ਅਜਿਹੇ ਇਲੈਕਟ੍ਰੌਨਿਕ ਚਿੱਪ ਵਾਲੇ ਪਾਸਪੋਰਟ ਵਰਤ ਰਹੇ ਹਨ | ਕੈਨੇਡਾ ਇਸ ਮਾਮਲੇ 'ਚ ਕਾਫੀ ਦੇਰ ਬਾਅਦ ਉਨ੍ਹਾਂ ਨਾਲ ਰਲਿਆ ਹੈ | ਕੈਨੇਡਾ ਦੀ ਕੌਮੀ ਸੁਰੱਖਿਆ ਏਜੰਸੀ ਸੀਸਿਸ (ਕੈਨੇਡੀਅਨ ਸਕਿਓਰਟੀ ਐਾਡ ਇੰਟੈਲੀਜੈਂਸ ਸਰਵਿਸ) ਨੇ ਬੀਤੇ ਸਮੇਂ 'ਚ ਇੰਕਸ਼ਾਫ ਕੀਤੇ ਸਨ ਕਿ ਕਈ ਮੁਲਕਾਂ ਦੀਆਂ ਗੁਪਤ ਏਜੰਸੀਆਂ ਅਤੇ ਅੱਤਵਾਦੀ ਜਥੇਬੰਦੀਆਂ ਕੈਨੇਡੀਅਨ ਪਾਸਪੋਰਟ 'ਚ ਫੇਰਬਦਲ ਕਰਕੇ ਇਸ ਦੀ ਦੁਰਵਰਤੋਂ ਕਰ ਚੁੱਕੀਆਂ ਹਨ, ਜਿਸ ਕਾਰਨ ਇਸ ਦੀ ਸੁਰੱਖਿਆ 'ਚ ਸੁਧਾਰ ਕਰਨਾ ਸਮੇਂ ਦੀ ਮੰਗ ਸੀ |



Archive

RECENT STORIES