Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਟੀ ਆਫ ਸਰੀ ਅਤੇ ਸਿਟੀ ਆਫ ਵਿਕਟੋਰੀਆ ਨੇ ਵੀ ਛੇ ਸਤੰਬਰ ਦਾ ਦਿਨ ਸ. ਖਾਲੜਾ ਨੂੰ ਸਮਰਪਿਤ ਕੀਤਾ

Posted on September 4th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਕੈਨੇਡਾ ਦੇ ਸ਼ਹਿਰਾਂ ਬਰਨਬੀ (ਬੀਸੀ), ਨਿਊ ਵੈਸਟਮਿਨਸਟਰ (ਬੀਸੀ), ਬਰੈਂਪਟਨ (ਓਂਟਾਰੀਓ), ਰਿਜਾਇਨਾ (ਸਸਕੈਚੂਅਨ) ਤੋਂ ਬਾਅਦ ਸਰੀ (ਬੀਸੀ) ਅਤੇ ਵਿਕਟੋਰੀਆ (ਬੀਸੀ) ਨੇ ਵੀ ਛੇ ਸਤੰਬਰ ਦਾ ਦਿਨ ਸਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰ ਦਿੱਤਾ ਹੈ।

6 ਸਤੰਬਰ 2020 ਨੂੰ ਸ਼ਹੀਦ ਸ. ਖਾਲੜਾ ਦੀ 25ਵੀਂ ਸ਼ਹੀਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਨ੍ਹਾਂ ਨੂੰ 1995 ਵਿੱਚ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰੋਂ ਅਗ਼ਵਾ ਕਰਕੇ ਖਪਾ ਦਿੱਤਾ ਸੀ।

ਉਨ੍ਹਾਂ ਦਾ ਕਸੂਰ ਸਿਰਫ ਏਨਾ ਸੀ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਖਾੜਕੂਵਾਦ ਸਮੇਂ ਲਾਵਾਰਿਸ ਆਖ ਕੇ ਸ਼ਮਸ਼ਾਨਘਾਟਾਂ 'ਚ ਫੂਕੇ ਗਏ 25,000 ਦੇ ਕਰੀਬ ਸਿੱਖ ਨੌਜਵਾਨਾਂ ਦੇ ਅਤੇ-ਪਤੇ ਲੱਭੇ ਸਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਭਾਰਤੀ ਸਟੇਟ ਵਲੋਂ ਮਿਲੀ ਖੁੱਲ੍ਹ ਦੌਰਾਨ ਇਨਾਮਾਂ-ਤਰੱਕੀਆਂ ਅਤੇ ਫਿਰੌਤੀਆਂ ਹਾਸਲ ਕਾਰਨ ਲਈ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਮੁਕਾਇਆ ਸੀ।

ਆਪਣੀ ਕੈਨੇਡਾ ਫੇਰੀ ਦੌਰਾਨ ਸ. ਖਾਲੜਾ ਨੇ ਇਸ ਵਰਤਾਰੇ ਤੋਂ ਪਰਦਾ ਚੁੱਕਿਆ ਸੀ, ਜਿਸਨੂੰ ਭਾਰਤ ਸਰਕਾਰ ਨੇ ਆਪਣੀ ਵੱਡੀ ਬੇਇਜ਼ਤੀ ਮੰਨਿਆ ਸੀ।

ਕੈਨੇਡਾ ਦੇ ਉਕਤ ਸ਼ਹਿਰਾਂ ਤੋਂ ਇਲਾਵਾ ਅਮਰੀਕਾ 'ਚ ਕੈਲੇਫਰਨੀਆ ਦੇ ਮਨਟੀਕਾ ਅਤੇ ਟਰੇਸੀ ਸ਼ਹਿਰਾਂ ਦੀਆਂ ਸਿਟੀ ਕੌਂਸਲਾਂ ਨੇ ਵੀ ਅਜਿਹੇ ਮਤੇ ਪਾਏ ਹਨ ਜਦਕਿ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਦੀ ਇੱਕ ਪਾਰਕ ਦਾ ਨਾਮ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਰੱਖਿਆ ਜਾ ਚੁੱਕਾ ਹੈ।



Archive

RECENT STORIES