Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੁਰੀ ਉਜਾੜੇ ਦੇ ਰਾਹ

Posted on September 9th, 2020

ਕਾਰ ਸੇਵਾ ਦੇ ਨਾਮ ਹੇਠ ਭਾਰਤ ਵਿਚਲੀਆਂ ਬਹੁਤੀਆਂ ਸਿੱਖ ਵਿਰਾਸਤੀ ਇਮਾਰਤਾਂ ਢਾਹ ਕੇ, ਉਨ੍ਹਾਂ 'ਤੇ ਸੰਗਮਰਮਰ ਪੱਥਣ ਤੋਂ ਬਾਅਦ ਹੁਣ ਕਾਰ ਸੇਵਾ ਵਾਲੇ ਬਾਬੇ ਪਾਕਿਸਤਾਨ ਵੱਲ ਰੁਖ ਕਰਨ ਲੱਗੇ ਹਨ, ਜਿੱਥੇ ਕਿ ਹਾਲੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਵਿਰਾਸਤੀ ਰੂਪ 'ਚ ਮੌਜੂਦ ਹਨ।

ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਬੁਲਡੋਜ਼ਰ ਬਾਬਿਆਂ ਨੂੰ ਸੱਦਾ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੀ ਹੈ।

ਜੇਕਰ ਦੁਨੀਆ ਭਰ 'ਚ ਵਸਦੇ ਸਿੱਖਾਂ ਨੇ ਇਸ ਵਰਤਾਰੇ ਦਾ ਸਖਤ ਨੋਟਿਸ ਨਾ ਲਿਆ ਤਾਂ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਛੈਣੀਆਂ-ਹਥੌੜੇ ਸਭ ਤੋਂ ਪਹਿਲਾਂ ਜਨਮ ਅਸਥਾਨ ਨਨਕਾਣਾ ਸਾਹਿਬ 'ਤੇ ਚੱਲ ਸਕਦੇ ਹਨ, ਉਹ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਨਾਲ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ


Archive

RECENT STORIES