Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਰੈਵੇਨਿਊ ਏਜੰਸੀ ਦੇ ਨਾਂ ਹੇਠ ਲੁੱਟਣ ਦਾ ਨਵਾਂ ਢੰਗ

Posted on September 10th, 2020

ਕੈਨੇਡਾ ਰੈਵੇਨਿਊ ਏਜੰਸੀ ਦੇ ਨਾਮ ਹੇਠ ਆਈ ਇੱਕ ਠੱਗ ਈਮੇਲ ਦਾ ਨਮੂਨਾ

ਕੈਨੇਡਾ ਰੈਵੇਨਿਊ ਏਜੰਸੀ ਦੇ ਨਾਂ ਹੇਠ ਕੈਨੇਡਾ 'ਚ ਅਨੇਕਾਂ ਲੋਕ ਠੱਗੀ ਦਾ ਸ਼ਿਕਾਰ ਹੋਏ ਹਨ। ਇਹ ਠੱਗੀਆਂ ਫੋਨ ਅਤੇ ਈਮੇਲ ਜ਼ਰੀਏ ਵੱਜੀਆਂ ਹਨ।

ਟੈਕਸ ਮਹਿਕਮੇ ਦਾ ਨਾਮ ਸੁਣ ਕੇ ਹੀ ਬਹੁਤੇ ਕੈਨੇਡੀਅਨ ਡਰ ਜਾਂਦੇ ਹਨ ਅਤੇ ਇਹ ਜਾਣੇ ਬਿਨਾ ਹੀ ਕਿ ਸੰਪਰਕ ਕਰਨ ਵਾਲੇ ਵਾਕਿਆ ਹੀ ਕੈਨੇਡਾ ਰੈਵੇਨਿਊ ਏਜੰਸੀ ਵਾਲੇ ਹਨ ਜਾਂ ਉਨ੍ਹਾਂ ਦੇ ਨਾਂ ਹੇਠ ਠੱਗ, ਲੋਕ ਆਪਣੀ ਨਿੱਜੀ ਜਾਣਕਾਰੀ ਜਾਂ ਖਾਤਿਆਂ ਦੀ ਜਾਣਕਾਰੀ ਦੇ ਦਿੰਦੇ ਹਨ। ਸਿੱਟੇ ਵਜੋਂ ਇਹ ਠੱਗ ਹਜ਼ਾਰਾਂ ਡਾਲਰ ਠੱਗਣ 'ਚ ਸਫਲ ਹੋ ਜਾਂਦੇ ਹਨ।

ਹੁਣ ਉਪਰ ਤਸਵੀਰ 'ਚ ਦਿਖਾਏ ਤਰੀਕੇ ਰਾਹੀਂ ਈਮੇਲਾਂ ਆ ਰਹੀਆਂ ਹਨ ਕਿ ਇਹ ਪੈਸੇ ਆਪਣੇ ਖਾਤੇ 'ਚ ਜਮਾਂ ਕਰ ਲਓ। ਅਸਲ ਵਿੱਚ ਇਹ ਤੁਹਾਡੇ ਖਾਤੇ ਦੀ ਜਾਣਕਾਰੀ ਲੈਣ ਦਾ ਤਰੀਕਾ ਹੈ ਤੇ ਠੱਗ ਉਲਟਾ ਤੁਹਾਡੇ ਖਾਤੇ ਵਿਚਲੇ ਪੈਸੇ ਕਢਾ ਸਕਦੇ ਹਨ।

ਕੈਨੇਡਾ ਰੈਵੇਨਿਊ ਏਜੰਸੀ ਜ਼ਿਆਦਾਤਰ ਸੰਪਰਕ ਚਿੱਠੀ ਪੱਤਰ ਰਾਹੀਂ ਕਰਦੀ ਹੈ, ਇਸ ਤਰਾਂ ਈਮੇਲ ਰਾਹੀਂ ਨਹੀਂ।

ਇਨ੍ਹਾਂ ਠੱਗੀਆਂ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ, ਤੇ ਉਹ ਹੈ ਆਪਣੇ ਆਪ ਨੂੰ ਠੱਗੀਆਂ ਸਬੰਧੀ ਜਾਗਰੂਕ ਕਰਨਾ।

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ



Archive

RECENT STORIES