Posted on September 10th, 2020

ਐਬਸਫੋਰਡ/ ਚੜ੍ਹਦੀ ਕਲਾ ਬਿਊਰੋ
ਬੀਸੀ ਸਰਕਾਰ ਵਲੋਂ 'ਥਰੂ ਹੱਕ ਐਂਡ ਹਿਸਟਰੀ:ਦੀ ਪੰਜਾਬੀ ਲੈਗਸੀ ਪ੍ਰੋਜੈਕਟ' ਤਿਆਰ ਕਰਨ ਲਈ ਐਬਸਫੋਰਡ ਕਮਿਊਨਿਟੀ ਫਾਉਂਡੇਸ਼ਨ ਨੂੰ 1.14 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ। ਪ੍ਰੋਜੈਕਟ ਵਿੱਚ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੀ ਸਾਊਥ ਏਸ਼ੀਅਨ ਇੰਸਟੀਚਿਊਟ ਅਤੇ ਭਾਈਚਾਰੇ ਦੇ ਹੋਰ ਲੋਕ ਭਾਈਵਾਲ ਹੋਣਗੇ।
ਪੰਜਾਬੀ ਲੈਗਸੀ ਪ੍ਰੋਜੈਕਟ ਰਾਹੀਂ ਕੈਨੇਡੀਅਨ ਪੰਜਾਬੀਆਂ ਦੀ ਬੀ ਸੀ ਦੇ ਸਮਾਜ ਅਤੇ ਆਰਥਿਕਤਾ ਪ੍ਰਤੀ ਦੇਣ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਇਸ ਵਿੱਚ ਸਾਉਥ ਏਸ਼ੀਅਨ ਕੈਨੇਡੀਅਨ ਇਤਿਹਾਸ ਦਾ ਵੱਖ-ਵੱਖ ਖਿੱਤਿਆਂ ਵਿੱਚ ਆਗਮਨ, ਬੀ ਸੀ ਦੇ ਸਾਊਥ ਏਸ਼ੀਅਨ ਭਾਈਚਾਰੇ ਲਈ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮਾਨਤਾ ਦੇਣੀ ਅਤੇ ਸਾਊਥ ਏਸ਼ੀਅਨ ਇਤਿਹਾਸ ਵਾਰੇ ਇੱਕ ਨਵੀਂ ਕਿਤਾਬ ਪ੍ਰਕਾਸ਼ਤ ਕਰਨਾ ਸ਼ਾਮਲ ਹਨ। 
ਵੈਨਕੂਵਰ-ਫਰੇਜ਼ਰਵਿਉ ਤੋਂ ਐਮ ਐਲ ਏ ਚਾਓ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਪੰਜਾਬੀਆਂ ਦੇ ਇਤਿਹਾਸ ਨੂੰ ਬਹੁਤ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਮੈਨੂੰ ਇੱਕ ਅਜਿਹੀ ਸਰਕਾਰ ਦਾ ਹਿੱਸਾ ਹੋਣ ’ਤੇ ਮਾਣ ਹੈ, ਜੋ ਇਸ ਧਾਰਨਾ ਨੂੰ ਬਦਲਣ ਅਤੇ ਬੀ ਸੀ ਨੂੰ ਇੱਕ ਅਜਿਹਾ ਸੂਬਾ ਬਣਾਉਣ ਲਈ ਕੰਮ ਕਰ ਰਹੀ ਹੈ, ਜਿਸ ਵਿੱਚ ਹਰ ਕੋਈ ਆਪਣੇ ਆਪ ਨੂੰ ਮਹੱਵਪੂਰਨ ਅਤੇ ਸ਼ਾਮਲ ਸਮਝੇ।
ਉਨਾਂ ਅੱਗੇ ਕਿਹਾ ਕਿ'ਥਰੂ ਹੱਕ ਐਂਡ ਹਿਸਟਰੀ:ਦੀ ਪੰਜਾਬੀ ਲੈਗਸੀ ਪ੍ਰੋਜੈਕਟ' ਰਾਹੀਂ ਹੋਰ ਵਧੇਰੇ ਲੋਕਾਂ ਨੂੰ ਕੈਨੇਡੀਅਨ ਪੰਜਾਬੀਆਂ ਵਲੋਂ ਸਾਡੇ ਸਮਾਜ ਲਈ ਪਾਏ ਮਹੱਤਵਪੂਰਨ ਯੋਗਦਾਨ ਵਾਰੇ ਜਾਨਣ ਦਾ ਮੌਕਾ ਮਿਲੇਗਾ।
ਪੰਜਾਬੀ ਲੈਗਸੀ ਪ੍ਰੋਜੈਕਟ ਵਿੱਚ ਕੈਨੇਡੀਅਨਾਂ ਵਲੋਂ ਇਸ ਅਰਸੇ ਦੌਰਾਨ ਨਸਲਵਾਦ ਅਤੇ ਵਿਤਕਰੇ ਦੇ ਸਨਮੁੱਖ ਵਿਖਾਈ ਮਜ਼ਬੂਤੀ ਨੂੰ ਵੀ ਰੂਪਮਾਨ ਕੀਤਾ ਜਾਵੇਗਾ। ਇਸਦੇ ਨਾਲ ਹੀ ਕੈਨੇਡੀਅਨ ਪੰਜਾਬੀਆਂ ਬਾਰੇ ਹੋਰ ਕਹਾਣੀਆਂ ਨੂੰ ਪੜ੍ਹਾਈ ਅਤੇ ਇਤਿਹਾਸਕ ਰਿਕਾਰਡਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026