Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤਾਲਿਬਾਨ ਨਾਲ ਦਹਾਕਾ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ: ਜਨਰਲ ਕਾਰਟਰ

Posted on June 30th, 2013

ਕਾਬੁਲ- ਅਫਗਾਨਿਸਤਾਨ ਵਿਚਲੇ ਬਰਤਾਨੀਆਂ ਦੇ ਇਕ ਸੀਨੀਅਰ ਜਨਰਲ ਨਿੱਕ ਕਾਰਟਰ ਨੇ ਕਿਹਾ ਹੈ ਕਿ ਪੱਛਮੀ ਮੁਲਕਾਂ ਨੂੰ ਤਾਲਿਬਾਨ ਨਾਲ ਗੱਲਬਾਤ ਅੱਜ ਤੋਂ ਦਹਾਕਾ ਪਹਿਲਾਂ ਹੀ ਕਰ ਲੈਣੀ ਚਾਹੀਦੀ।

ਉਨ੍ਹਾਂ ਇਕ ਅਖਬਾਰ ਨੂੰ ਕਿਹਾ ਕਿ ਜਦੋਂ ਦਹਾਕਾ ਪਹਿਲਾਂ ਅਫਗਾਨਿਸਤਾਨ ਵਿਚੋਂ ਤਾਲਿਬਾਨ ਦੀ ਹਕੂਮਤ ਦਾ ਤਖ਼ਤਾ ਪਲਟ ਦਿੱਤਾ ਗਿਆ ਸੀ, ਪੱਛਮੀ ਮੁਲਕਾਂ ਨੂੰ ਉਸ ਮੌਕੇ ਦਾ ਪੂਰਾ ਲਾਹਾ ਲੈ ਕੇ ਕਮਜ਼ੋਰ ਹੋਏ ਤਾਲਿਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਉਹ ਇਕ ਸੁਨਹਿਰੀ ਮੌਕਾ ਸੀ ਤੇ ਉਹ ਹੁਣ ਗੁਆ ਲਿਆ ਗਿਆ ਹੈ। ਜਨਰਲ ਅਨੁਸਾਰ, ‘‘ਤਾਲਿਬਾਨ ਉਦੋਂ ਭੱਜ ਰਹੇ ਸਨ ਤੇ ਉਸ ਸਮੇਂ ਸਾਡੀ ਸਥਿਤੀ ਮਜ਼ਬੂਤ ਸੀ ਤੇ ਅਸੀਂ ਸਿਆਸੀ ਹੱਲ ਆਪਣੀ ਮਰਜ਼ੀ ਨਾਲ ਕਢਵਾ ਸਕਦੇ ਸੀ। ਉਸ ਵੇਲੇ ਅਸੀਂ ਸਾਰੀਆਂ ਅਫਗਾਨ ਧਿਰਾਂ ਨੂੰ ਇਕ ਮੇਜ਼ ’ਤੇ ਬਿਠਾ ਕੇ ਭਵਿੱਖ ਦੀ ਰਣਨੀਤੀ ਤੈਅ ਕਰ ਸਕਦੇ ਸੀ।’’

ਜਨਰਲ ਕਾਰਟਰ ਅਫਗਾਨਿਸਤਾਨ ਵਿਚ ਕਾਟੋ ਦੀ ਅਗਵਾਈ ਹੇਠਲੀਆਂ ਕੌਮਾਂਤਰੀ ਸਭਾਵਾਂ ਦੇ ਡਿਪਟੀ ਕਮਾਂਡਰ ਹਨ, ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਸਮੱਸਿਆ ਸਿਆਸੀ ਹੈ ਤੇ ਇਹ ਤਦ ਹੀ ਗੱਲ ਹੋ ਸਕਦੀ ਹੈ, ਜਦੋਂ ਸਾਰੀਆਂ ਧਿਰਾਂ ਮਿਲ-ਬੈਠ ਕੇ ਗੱਲਬਾਤ ਕਰਨਗੀਆਂ। ਇਸ ਵੇਲੇ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਸਰਕਾਰ ਤੇ ਕੌਮਾਂਤਰੀ ਭਾਈਚਾਰੇ ਲਈ ਕਾਫੀ ਅਹਿਮ ਹੈ, ਕਿਉਂਕਿ ਅਗਲੇ ਸਾਲ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਦੇਸ਼ ਛੱਡ ਜਾਣਗੀਆਂ।



Archive

RECENT STORIES