Posted on September 11th, 2020

ਸਾਬਕਾ ਲਿਬਰਲ ਮੰਤਰੀ ਰਾਜਵਿੰਦਰ ਸਿੰਘ ਉਰਫ ਰਾਜ ਗਰੇਵਾਲ 'ਤੇ ਆਰਸੀਐਮਪੀ ਨੇ ਵਿਸ਼ਵਾਸ ਭੰਗ ਕਰਨ ਦੇ ਚਾਰ ਅਤੇ ਧੋਖਾ ਕਰਨ ਦਾ ਇੱਕ ਦੋਸ਼ ਲਾਏ ਹਨ।
ਪੁਲਿਸ ਮੁਤਾਬਕ ਗਰੇਵਾਲ ਨੇ ਮਿਲੀਅਨਾਂ ਡਾਲਰ ਨਿੱਜੀ ਕਰਜ਼ੇ ਵਜੋਂ ਲੈਣ ਬਾਰੇ ਐਥਿਕਸ ਕਮਿਸ਼ਨਰ ਨੂੰ ਜਾਣਕਾਰੀ ਨਹੀਂ ਦਿੱਤੀ। ਇਸਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਰਾਜ ਗਰੇਵਾਲ ਨੇ ਕਰਜ਼ੇ ਵਜੋਂ ਲਈ ਇਹ ਰਕਮ ਆਪਣੇ ਜਨਤਕ ਦਫਤਰ ਨਾਲ ਸਬੰਧਤ ਕਾਰਜਾਂ ਵਿੱਚ ਵਰਤੀ ਅਤੇ ਆਪਣੇ ਦਫਤਰ ਲਈ ਮਿਲਦੇ ਸਰਕਾਰੀ ਪੈਸੇ ਨੂੰ ਆਪਣੇ ਨਿੱਜੀ ਫਾਇਦੇ ਲਈ ਵੀ ਵਰਤਿਆ।
ਬਰੈਂਪਟਨ ਈਸਟ ਹਲਕੇ ਦੇ ਇਸ ਸਾਬਕਾ ਐਮਪੀ ਨੇ ਆਪਣੀ ਜੂਏ ਦੀ ਆਦਤ ਕਾਰਨ 2018 'ਚ ਅਸਤੀਫਾ ਦੇ ਦਿੱਤਾ ਸੀ। 6 ਅਕਤੂਬਰ ਨੂੰ ਗਰੇਵਾਲ ਦੀ ਅਦਾਲਤ 'ਚ ਪੇਸ਼ੀ ਹੋਵੇਗੀ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026