Posted on September 12th, 2020

ਸਾਹਿਬਜ਼ਦਾ ਅਜੀਤ ਸਿੰਘ ਨਗਰ (ਮੁਹਾਲੀ)- ਜੁਡੀਸ਼ਲ ਮੈਜਿਸਟਰੇਟ (ਫਸਟ ਕਲਾਸ) ਰਵਤੇਸ਼ ਇੰਦਰਜੀਤ ਸਿੰਘ ਨੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। 
ਅਦਾਲਤ ਨੇ ਮਟੌਰ ਥਾਣੇ ਦੇ ਐੱਸਐੱਚਓ ਨੂੰ 25 ਸਤੰਬਰ ਤੱਕ ਸੈਣੀ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਹੁਕਮ ਸਿੱਟ ਦੀ ਅਰਜ਼ੀ ਦੇ ਦਿੱਤੇ।
ਉਧਰ ਮੁਹਾਲੀ ਪੁਲੀਸ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ। ਹੈਰਾਨੀ ਹੈ ਕਿ ਕਈ ਟੀਮਾਂ ਬਣਾਉਣ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ।
ਜਾਂਚ ਟੀਮ (ਸਿੱਟ) ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਸਮੇਤ ਹੋਰ ਕਈ ਅਫ਼ਸਰਾਂ ਨਾਲ ਜਦੋਂ ਸੁਮੇਧ ਸੈਣੀ ਦੀ ਗਿ੍ਫ਼ਤਾਰੀ ਸਬੰਧੀ ਪੁੱਛਣ ਲਈ ਸੰਪਰਕ ਕੀਤਾ ਤਾਂ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ, ਜਦਕਿ ਇਸ ਗੱਲ ਦੀ ਜ਼ੋਰਾਂ ਨਾਲ ਚਰਚਾ ਚੱਲ ਰਹੀ ਹੈ ਕਿ ਸੁਮੇਧ ਸੈਣੀ ਕਿਸੇ ਅਫ਼ਸਰ ਜਾਂ ਰਾਜਸੀ ਆਗੂ ਦੀ ਸ਼ਰਨ 'ਚ ਬੈਠਾ ਹੈ।
ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸੁਮੇਧ ਸੈਣੀ ਦੇ ਹੱਥ ਨਾ ਆਉਣ ਕਾਰਨ ਪੰਜਾਬ ਸਰਕਾਰ ਦੀ ਇੰਟੈਲੀਜੈਂਸ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਜੱਦੀ ਪਿੰਡ ਕੁਰਾਲਾ ਵਿਖੇ ਛਾਪੇਮਾਰੀ
ਦਸੂਹਾ- ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਭਾਲ ਕਰਦੀ ਹੋਈ ਐੱਸ. ਆਈ. ਟੀ. ਅਤੇ ਪੰਜਾਬ ਪੁਲਿਸ ਦੀ ਟੀਮ ਉਸ ਦੇ ਜੱਦੀ ਪਿੰਡ ਕੁਰਾਲਾ ਵਿਖੇ ਪਹੁੰਚੀ। ਜਾਣਕਾਰੀ ਅਨੁਸਾਰ ਟੀਮ ਵਲੋਂ ਪਿੰਡ ਕੁਰਾਲਾ 'ਚ ਸੁਮੇਧ ਸੈਣੀ ਦੇ ਜੱਦੀ ਘਰ ਵਿਖੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀ ਇਸ ਛਾਪੇਮਾਰੀ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਹੱਕੇ ਬੱਕੇ ਰਹਿ ਗਏ। ਇਲਾਕੇ ਦੇ ਲੋਕ ਇਸ ਗੱਲੋਂ ਬੇਖ਼ਬਰ ਸਨ ਕਿ ਸੈਣੀ ਦਾ ਜੱਦੀ ਪਿੰਡ ਕੁਰਾਲਾ ਹੈ |

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026