Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ 'ਚ ਕਰੋਨਾ ਲਈ ਸਿਹਤ ਮੰਤਰੀ ਨੇ ਐਨ. ਆਰ. ਆਈ. ਮੁੜ ਜ਼ਿੰਮੇਵਾਰ ਠਹਿਰਾਏ

Posted on September 14th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ 'ਚ ਕਰੋਨਾ ਦੇ ਵਾਧੇ ਮੁੜ ਲਈ ਐਨ. ਆਰ. ਆਈਜ਼. ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਪੱਤਰਕਾਰਾ ਅਨੀਸ਼ਾ ਬੇਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਕਰੋਨਾ ਦੁਬਾਰਾ ਵਧਣ ਦਾ ਕਾਰਨ ਲੋਕਾਂ ਦਾ ਗੈਰ-ਸਿਹਤਮੰਦ ਜੀਵਨ-ਜਾਚ ਅਤੇ ਪਰਵਾਸੀ ਪੰਜਾਬੀਆਂ ਦੀ ਪੰਜਾਬ ਵਾਪਸੀ ਹੈ।

ਜ਼ਿਕਰਯੋਗ ਹੈ ਕਿ ਮਾਰਚ-ਅਪ੍ਰੈਲ 2020 'ਚ ਪੰਜਾਬ ਅੰਦਰ ਵਧੇ ਕਰੋਨਾ ਕੇਸਾਂ ਲਈ ਪੰਜਾਬ ਦੇ ਕੁਝ ਮੰਤਰੀਆਂ ਨੇ ਪਰਵਾਸੀ ਪੰਜਾਬੀਆਂ ਨੂੰ ਦੋਸ਼ੀ ਗਰਦਾਨਿਆ ਸੀ। ਪੰਜਾਬ ਪੁਲਿਸ ਨੇ ਤਾਂ ਨਾਮਵਰ ਗਾਇਕਾਂ ਤੋਂ ਇਸ ਸਬੰਧੀ ਗਾਣੇ ਵੀ ਗਵਾ ਦਿੱਤੇ ਸਨ ਤੇ ਉਸਤੋਂ ਬਾਅਦ ਪੰਜਾਬ `ਚ ਪਰਵਾਸੀ ਪੰਜਾਬੀਆਂ ਨੂੰ ਰੱਜ ਕੇ ਜ਼ਲੀਲ ਕੀਤਾ ਗਿਆ ਸੀ।

ਹਾਲ ਦੀ ਘੜੀ ਅੰਤਰਰਾਸ਼ਟਰੀ ਫਲਾਈਟਾਂ ਚੱਲ ਨਹੀਂ ਰਹੀਆਂ ਤੇ ਨਾ ਹੀ ਪਰਵਾਸੀ ਪੰਜਾਬੀ ਇਸ ਵਾਰ ਬਹੁਤਾ ਪੰਜਾਬ ਜਾ ਰਹੇ ਹਨ ਪਰ ਫਿਰ ਵੀ ਸਿਹਤ ਮੰਤਰੀ ਐਨ. ਆਰ. ਆਈਜ਼. ਨੂੰ ਜ਼ਿੰਮੇਵਾਰ ਠਹਿਰਾ ਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹਨ?



Archive

RECENT STORIES