Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਿਆਨੀ ਹਰਪ੍ਰੀਤ ਸਿੰਘ ਨੇ ਮੁੜ ਕੀਤਾ ਖਾਲਿਸਤਾਨ ਦੀ ਮੰਗ ਦਾ ਸਮਰਥਨ

Posted on September 14th, 2020

ਤਲਵੰਡੀ ਸਾਬੋ- ਪਿਛਲੇ ਸਮੇਂ 'ਚ ਖ਼ਾਲਿਸਤਾਨ ਲਈ ਹਾਂ ਪੱਖੀ ਹੁੰਗਾਰਾ ਭਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਇਕ ਸਮਾਗਮ ਦੌਰਾਨ ਦੁਬਾਰਾ ਫਿਰ ਸਿੱਖਾਂ ਲਈ ਵੱਖਰੇ ਕੌਮੀ ਘਰ ਦੀ ਮੰਗ ਦਾ ਸਮਰਥਨ ਕੀਤਾ ਹੈ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ 76ਵੇਂ ਸਥਾਪਨਾ ਦਿਵਸ ਸਮਾਗਮਾਂ ਮੌਕੇ ਤਖ਼ਤ ਸਾਹਿਬ ਦੇ ਗੁ: ਭਾਈ ਬੀਰ ਸਿੰਘ, ਧੀਰ ਸਿੰਘ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਨੂੰ ਦੇਖਦਿਆਂ ਵੱਖਰੇ ਕੌਮੀ ਘਰ ਦੀ ਮੰਗ ਅਣਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਮੌਕੇ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਦੇਸ਼ 'ਚ ਉਹ ਖ਼ੁਦ, ਉਨ੍ਹਾਂ ਦਾ ਧਰਮ, ਉਨ੍ਹਾਂ ਦਾ ਅਕੀਦਾ, ਮਰਿਆਦਾਵਾਂ ਸੁਰੱਖਿਅਤ ਰਹਿਣਗੀਆਂ ਪਰ ਨਾ ਤਾਂ ਸਿੱਖ ਇਸ ਦੇਸ਼ 'ਚ ਸੁਰੱਖਿਅਤ ਰਿਹਾ, ਨਾ ਸਿੱਖ ਧਰਮ, ਨਾ ਸਿੱਖ ਦਾ ਅਕੀਦਾ ਅਤੇ ਨਾ ਮਰਿਆਦਾਵਾਂ ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਗ੍ਰੰਥ ਤੱਕ ਸੁਰੱਖਿਅਤ ਨਹੀਂ ਰਹੇ, ਇਸ ਲਈ ਜੋ ਸਮੇਂ-ਸਮੇਂ ਸਿੱਖ ਵੱਖਰੇ ਕੌਮੀ ਘਰ ਦੀ ਮੰਗ ਕਰਦੇ ਹਨ ਤਾਂ ਉਸ 'ਚ ਕੁਝ ਵੀ ਗ਼ਲਤ ਨਹੀਂ ਹੈ।

-ਤਲਵੰਡੀ ਸਾਬੋ ਤੋਂ ਅਜੀਤ ਜਲੰਧਰ ਦੇ ਪੱਤਰਕਾਰ ਰਣਜੀਤ ਸਿੰਘ ਰਾਜੂ ਦੀ ਰਿਪੋਰਟ



Archive

RECENT STORIES