Posted on September 15th, 2020

ਚੰਡੀਗੜ੍ਹ/ ਚੜ੍ਹਦੀ ਕਲਾ ਬਿਊਰੋ
ਪਾਰਟੀ ਦੇ ਸੀਨੀਅਰ ਆਗੂਆਂ, ਕਿਸਾਨ ਸੰਗਠਨਾਂ ਦੇ ਨੇਤਾਵਾਂ ਤੇ ਖੇਤੀ ਵਿਸ਼ੇ ਨਾਲ ਸਬੰਧਿਤ ਬੁੱਧੀਜੀਵੀਆਂ ਨਾਲ ਲੰਬੀਆਂ ਮੀਟਿੰਗਾਂ ਕਰਨ ਤੋਂ ਬਾਅਦ ਆਖਰ ਅਕਾਲੀ ਦਲ ਬਾਦਲ ਨੇ ਪੰਜਾਬ 'ਚ ਆਪਣੀ ਹੋਂਦ ਬਚਾਉਣ ਲਈ ਲੋਕ ਸਭਾ 'ਚ ਖੇਤੀ ਆਰਡੀਨੈਂਸ ਦੇ ਉਲਟ ਸਟੈਂਡ ਲੈਣ ਦਾ ਫੈਸਲਾ ਲੈ ਲਿਆ ਹੈ, ਜਿਸਦੀ ਸ਼ੁਰੂਆਤ ਅੱਜ ਸੁਖਬੀਰ ਬਾਦਲ ਨੇ ਭਾਈਵਾਲੀ ਅਸੂਲਾਂ ਦੇ ਉਲਟ ਲੋਕ ਸਭਾ 'ਚ ਬਿੱਲ ਦੇ ਵਿਰੋਧ ਬੋਲ ਕੇ ਕਰ ਦਿੱਤੀ ਹੈ ਅਤੇ ਕੱਲ ਨੂੰ ਹਰਸਿਮਰਤ ਕੌਰ ਬਾਦਲ ਵਲੋਂ ਵੀ ਇਸੇ ਸੁਰ ਵਿੱਚ ਵਿਰੋਧ ਕਰਨ ਦੀ ਆਸ ਹੈ।
ਸੰਸਦ 'ਚ ਪੇਸ਼ ਹੋਏ ਖੇਤੀ ਬਿੱਲਾਂ ਬਾਰੇ ਕਾਫ਼ੀ ਜੱਕੋ-ਤੱਕੀ ਤੇ ਕਿਸਾਨਾਂ ਦੇ ਭਾਰੀ ਦਬਾਅ ਕਾਰਨ ਆਖਰ ਅਕਾਲੀ ਦਲ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ 'ਚ ਬਦਲਣ ਲਈ ਪੇਸ਼ ਕੀਤੇ 3 ਬਿੱਲਾਂ ਦਾ ਵਿਰੋਧ ਕਰਨ ਲਈ ਤਿਆਰ ਹੋਇਆ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਚੰਡੀਗੜ੍ਹ ਦੀ ਮੀਟਿੰਗ ਵਿਚ ਸਾਰੇ ਪਹਿਲੂਆਂ 'ਤੇ ਵਿਚਾਰ ਸਮੇਂ ਸਰਕਾਰ ਦੇ ਬਿੱਲ ਦੇ ਵਿਰੋਧ ਤੋਂ ਉਪਜਣ ਵਾਲੇ ਸਿੱਟਿਆਂ ਬਾਰੇ ਵਿਚਾਰ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਭਵਿੱਖ ਬਾਰੇ ਵੀ ਚਰਚਾ ਹੋਈ ਤੇ ਸਮਝਿਆ ਜਾਂਦਾ ਹੈ ਕਿ ਬਿੱਲ ਦੇ ਵਿਰੋਧ ਤੋਂ ਬਾਅਦ ਉਹ ਵੀ ਵਜ਼ਾਰਤ ਤੋਂ ਅਸਤੀਫ਼ਾ ਦੇ ਸਕਦੇ ਹਨ। ਇਸ ਤਰ੍ਹਾਂ ਅਕਾਲੀ ਦਲ ਕੇਂਦਰ ਸਰਕਾਰ 'ਚੋਂ ਬਾਹਰ ਹੋ ਸਕਦਾ ਹੈ।
ਅਕਾਲੀ-ਭਾਜਪਾ ਗੱਠਜੋੜ ਪਿਛਲੇ ਕਰੀਬ 25 ਸਾਲ ਦੌਰਾਨ ਪਹਿਲਾਂ ਵੀ ਕਈ ਵਾਰ ਬੇਇਤਫਾਕੀ ਤੇ ਔਕੜਾਂ ਵਿਚ ਘਿਰਦਾ ਰਿਹਾ ਹੈ ਪਰ ਇਹ ਪਹਿਲਾ ਸੰਕਟ ਹੈ ਜਦ ਗੱਠਜੋੜ ਹੀ ਸੰਕਟ ਦੇ ਮੂੰਹ ਪੈਂਦਾ ਨਜ਼ਰ ਆ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿਚ ਡਟਣ ਦਾ ਪੈਂਤੜਾ ਲੈਣ ਬਾਅਦ ਅਕਾਲੀ ਦਲ ਨੂੰ ਭਾਜਪਾ ਨਾਲ ਭਾਈਵਾਲੀ ਰੱਖਣੀ ਮੁਸ਼ਕਿਲ ਹੋ ਜਾਵੇਗੀ ਤੇ ਪਤਾ ਲੱਗਾ ਹੈ ਕਿ ਅਕਾਲੀ ਲੀਡਰਸ਼ਿਪ ਕਿਸਾਨਾਂ ਦਾ ਭਰੋਸਾ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
ਅਕਾਲੀ ਲੀਡਰਸ਼ਿਪ ਖ਼ਾਸਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰੀ ਦਬਾਅ ਦੇ ਬਾਵਜੂਦ ਭਾਜਪਾ ਲੀਡਰਸ਼ਿਪ ਖ਼ਿਲਾਫ਼ ਕਾਹਲੀ 'ਚ ਕੋਈ ਕਦਮ ਚੁੱਕਣ ਦੀ ਬਜਾਏ ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਸ਼ੰਕੇ ਨਵਿਰਤ ਕਰਨ ਦੇ ਯਤਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੀਟਿੰਗਾਂ ਕੀਤੀਆਂ ਪਰ ਗੱਲ ਨਾ ਸੁਣੇ ਜਾਣ ਬਾਅਦ ਆਖ਼ਰ ਅਕਾਲੀ ਦਲ ਨੇ ਇਹ ਸਖ਼ਤ ਫ਼ੈਸਲਾ ਲੈਣ ਬਾਰੇ ਸੋਚਿਆ ਹੈ।
ਅਕਾਲੀ ਦਲ ਨੇ ਆਖ਼ਰੀ ਮੌਕੇ ਵੀ ਕੇਂਦਰੀ ਨੇਤਾਵਾਂ ਨੂੰ ਬਿੱਲ ਸੰਸਦ ਵਿਚ ਪੇਸ਼ ਨਾ ਕਰਨ ਦੀ ਅਪੀਲ ਕਰਕੇ ਮੌਕਾ ਦੇਣ ਦਾ ਯਤਨ ਕੀਤਾ ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਆਪਣਾ ਮਨ ਪਹਿਲਾਂ ਹੀ ਬਣਾ ਚੁੱਕੀ ਸੀ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026