Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ 'ਚ 24 ਸਾਲਾ ਪੰਜਾਬੀ ਮੁੰਡਾ ਲਾਪਤਾ-9 ਜੂਨ ਨੂੰ ਮੈਨੁਰੇਵਾ ਵਿਖੇ ਹੋਇਆ ਸੀ ਲੁੱਟ ਦਾ ਸ਼ਿਕਾਰ

Posted on July 1st, 2013

- ਜਲੰਧਰ ਰਹਿੰਦੀ ਮਾਂ ਅਤੇ ਕੈਨੇਡਾ ਰਹਿੰਦੀ ਭੈਣ ਨੇ ਲੱਭਣ ਲਈ ਕੀਤੀ ਅਪੀਲ-


ਔਕਲੈਂਡ 1 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਇਕ 24 ਸਾਲਾ ਪੰਜਾਬੀ ਮੁੰਡਾ ਜਿਸ ਦਾ ਨਾਂਅ ਅੰਕੁਰ ਸ਼ਰਮਾ ਹੈ ਬੀਤੀ 9 ਜੂਨ ਤੋਂ ਲਾਪਤਾ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਉਸਦੀ ਕੈਨੇਡਾ ਰਹਿੰਦੀ ਭੈਣ ਨੇ ਇਥੇ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸ. ਦਲਜੀਤ ਸਿੰਘ ਅਤੇ ਹੋਰ ਕਈ ਵਿਅਕਤੀਆਂ ਨੂੰ ਈਮੇਲ ਰਾਹੀਂ ਦਿੱਤੀ ਹੈ।  ਗੁਰਜੀਤ ਨਗਰ ਜਲੰਧਰ ਵਿਖੇ ਰਹਿੰਦੀ ਉਸਦੀ ਮਾਤਾ ਦੇ ਨਾਲ ਇਸ ਪੱਤਰਕਾਰ ਵੱਲੋਂ ਗੱਲਬਾਤ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਵੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ  ਬੀਤੇ ਮਹੀਨੇ  9 ਜੂਨ ਨੂੰ ਮੈਨੁਰੇਵਾ (ਔਕਲੈਂਡ) ਖੇਤਰ ਵਿਚ ਲੁੱਟ ਮਾਰ ਹੋ ਗਈ ਸੀ ਅਤੇ ਲੁਟੇਰਿਆਂ ਨੇ ਉਸਦਾ ਮੋਬਾਇਲ ਅਤੇ ਬਟੂਆ ਆਦਿ ਖੋਹ ਲਿਆ ਸੀ। ਪੁਲਿਸ ਨੇ ਉਸਨੂੰ ਮਿਡਲ ਮੋਰ ਹਸਪਤਾਲ ਦਾਖਲ ਕਰਵਾਇਆ ਪਰ ਠੀਕ ਠਾਕ ਹੋਣ ਕਰਕੇ ਉਸਨੂੰ ਕੁਝ ਘੰਟਿਆਂ ਬਾਅਦ ਛੁੱਟੀ ਦੇ ਦਿੱਤੀ ਸੀ। ਇਸ ਤੋਂ ਬਾਅਦ ਇਸ ਮੁੰਡੇ ਦੇ ਨਾਲ ਉਸਦੇ ਘਰਦਿਆਂ ਦਾ ਕੋਈ ਸੰਪਰਕ ਨਹੀਂ ਹੋਇਆ। 

ਪੁਲਿਸ ਇਸ ਕੇਸ ਬਾਰੇ ਸੋਚਦੀ ਹੈ ਕਿ ਅੰਕੁਰ ਸ਼ਰਮਾ ਕਿਸੇ ਗਲਤ ਹੱਥਾਂ ਦੇ ਵਿਚ ਹੈ ਜਾਂ ਫਿਰ ਉਹ ਡਿਪ੍ਰੈਸ਼ਨ ਦੇ ਵਿਚ ਕਿਤੇ ਇਕੱਲਾ ਰਹਿ ਰਿਹਾ ਹੈ। ਲਾਪਤਾ ਨੌਜਵਾਨ ਫਰਵਰੀ 2012 ਦੇ ਵਿਚ ਨਿਊਜ਼ੀਲੈਂਡ ਪੜ੍ਹਨ ਆਇਆ ਸੀ ਅਤੇ ਹੁਣ ਵਰਕ ਵੀਜ਼ੇ ਉਤੇ ਸੀ। ਕੁਝ ਸਮਾਂ ਉਸਨੇ ਮਰਕਰੀ ਅਨਰਜ਼ੀ ਵਾਸਤੇ ਸੇਲਜ਼ ਦਾ ਕੰਮ ਕਰਦਾ ਸੀ। ਉਸਦੀ ਭੈਣ ਵੱਲੋਂ 'ਅੰਕੁਰ ਸ਼ਰਮਾ ਮਿਸਿੰਗ' ਨਾਂਅ ਦੀ ਫੇਸ ਬੁੱਕ ਆਈ. ਡੀ. ਵੀ ਬਣਾਈ ਗਈ ਹੈ ਤਾਂ ਕਿ ਉਸ ਬਾਰੇ ਜਿਆਦਾ ਲੋਕ ਜਾਣ ਸਕਣ ਅਤੇ ਜੇਕਰ ਕਿਤੇ ਉਹ ਨਜ਼ਰ ਆ ਜਾਵੇ ਤਾਂ ਉਸ ਬਾਰੇ ਜਾਣਕਾਰੀ ਦੇਣ।



Archive

RECENT STORIES