Posted on September 16th, 2020

ਮੋਗੇ ਤੋਂ ਪੱਤਰਕਾਰ ਮਹਿੰਦਰ ਸਿੰਘ ਰੱਤੀਆਂ ਦੀ ਖਬਰ ਮੁਤਾਬਕ ਹਾਕਮ ਧਿਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਧਾਇਕ ਦਰਸ਼ਨ ਬਰਾੜ ਹੱਥ ਜੋੜ ਕੇ ਫਰਸ਼ ਉੱਤੇ ਵਿਛਾਈ ਦਰੀ ਉੱਤੇ ਬੈਠੇ ਹਨ ਅਤੇ ਚਬੂਤਰੇ ’ਤੇ ਬੈਠੇ ਡੇਰੇ ਵਾਲੇ ਕੋਲ ਆਪਣਾ ਅੰਦਰੂਨੀ ਦੁੱਖ ਦਰਦ ਬਿਆਨ ਕਰ ਰਹੇ ਹਨ।
ਵਿਧਾਇਕ ਬਾਬੇ ਨੂੰ ਦੱਸ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਹਮੇਸ਼ਾਂ ਉਨ੍ਹਾਂ ਨੂੰ (ਵਿਧਾਇਕ) ਨੂੰ ਆਪਣੇ ਨਾਲ ਰੱਖਣਗੇ ਪਰ ਹੁਣ ਮੁੱਖ ਮੰਤਰੀ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਨਹੀਂ ਮਿਲਦੇ ਪਰ ਕਦੇ ਉਹ ਵੀਡੀਓ ਕਾਲ ਕਰ ਲੈਂਦੇ ਹਨ।
ਡੇਰੇ ਵਾਲਾ ਸਾਰੀ ਗੱਲ ਸੁਣਨ ਤੋਂ ਬਾਅਦ ਸਭ ਕੁਝ ਠੀਕ ਹੋਣ ਦੀ ਗੱਲ ਆਖਦਾ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਕੇਲੇ ਤੇ ਅਸੀਸ ਦਿੰਦਾ ਹੈ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026