Posted on September 16th, 2020

ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਇਸ ਮਿੱਟੀ ਦੇ ਧਰਮ ਨੇ ਇਹੀ ਸਿਖਾਇਆ ਕਿ ਕਿਸੇ ਦੀ ਲੀਕ ਮੇਟ ਕੇ ਆਪਣੀ ਨਹੀਂ ਖਿੱਚਣੀ, ਸਗੋਂ ਆਪਣੀ ਬਰਾਬਰ ਖਿੱਚ ਲਵੋ। ਆਪਣੇ ਬੰਦੇ ਐਨੇ ਮਾਸੂਮ ਨੇ ਕਿ ਹਿੰਦੀ ਥੋਪਣ ਦੇ ਖਿਲਾਫ਼ ਬੋਲਣਾ ਤਾਂ ਕੀ ਕੋਈ ਬੋਲਦਾ ਹੋਵੇ ਤਾਂ ਕਹਿ ਦਿੰਦੇ ਨੇ ਯਾਰ ਹਿੰਦੀ ਦਾ ਵਿਰੋਧ ਕਿਉਂ ਕਰਦੇ ਉ? ਤੁਸੀ ਸਿਰਫ ਆਪਣੀ ਪੰਜਾਬੀ ਦੀ ਗੱਲ ਕਰੋ।
ਇਨ੍ਹਾਂ ਰਾਮ ਗਾਊਆਂ ਨੂੰ ਦੱਸ ਦਈਏ ਕਿ ਕਿਸੇ ਵੀ ਜੁਬਾਨ ਜਾਂ ਲਹਿਜੇ ਦਾ ਵਿਰੋਧ ਕਰਨਾ ਮੂਰਖਤਾ ਹੈ। ਅਸੀਂ ਤਾਂ ਹਿੰਦੋਸਤਾਨ ਸਰਕਾਰ ਦੀ ਉਸ ਨੀਤੀ ਦਾ ਵਿਰੋਧ ਕਰਦੇ ਹਾਂ, ਜੀਹਦੇ ਕਾਰਨ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਤੋਂ ਲੈ ਕੇ ਮੀਡੀਏ ਸਰਕਾਰੀ ਸੰਸਥਾਵਾਂ ਤੇ ਕਾਰਪੋਰੇਟ ਘਰਾਣਿਆਂ ਰਾਹੀ ਹਿੰਦੀ ਜੁਬਾਨ ਨੂੰ ਸਰਕਾਰੀ ਸਰਪ੍ਰਸਤੀ ਤਹਿਤ ਲਾਗੂ ਕਰਵਾਇਆ ਜਾ ਰਿਹਾ।
ਸਰਕਾਰ ਨੇ ਆਪਣੇ ਹੀ ਬਣਾਏ ਕਾਨੂੰਨਾਂ ਨੂੰ ਅਣਦੇਖੇ ਕਰਕੇ ਪੰਜਾਬ ਦੀਆਂ ਸੜਕਾਂ, ਪਿੰਡਾਂ ਸਟੇਸ਼ਨਾਂ, ਬੈਕਾਂ ਅਤੇ ਸ਼ਹਿਰਾਂ ‘ਚ ਹਿੰਦੀ ਲਾਗੂ ਕਰ ਦਿੱਤੀ, ਜਿਥੇ ਇਹ ਪੜ੍ਹਨ ਵਾਲੇ 2 ਫੀਸਦ ਵੀ ਨਹੀਂ। ਕਾਨੂੰਨ ਦੇ ਉਲਟ ਕੇਂਦਰ ਸਰਕਾਰ ਦੇ ਅਦਾਰਿਆਂ ‘ਚ ਹਿੰਦੀ ਪੜ੍ਹਨ ਤੇ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ।
ਸੋ ਅਸੀਂ ਹਿੰਦੀ ਦੇ ਵਿਰੋਧੀ ਨਹੀਂ, ਹਿੰਦੀ ਥੋਪਣ ਦੇ ਵਿਰੋਧੀ ਹਾਂ।
ਬੋਲੀਆਂ ਦੇ ਇਤਿਹਾਸ ਨੂੰ ਬਿਨਾ ਪ੍ਰਸੰਗ ਦੇ ਸਮਝਣ ਕਾਰਨ ਵੀ ਮਸਲੇ ਪੈਦਾ ਹੁੰਦੇ ਹਨ। ਤੁਸੀ ਪੰਜਾਬੀ ‘ਚ ਅਖਬਾਰਾਂ, ਟੀਵੀ ਚੈਨਲਾਂ ਤੇ ਜਾਅਲੀ ਸਾਹਿਤਕਾਰਾਂ ਰਾਹੀ ਆ ਰਹੇ ਹਿੰਦੀ ਦੇ ਸ਼ਬਦਾਂ ਦਾ ਵਿਰੋਧ ਕਰੋ ਤਾਂ ਝੱਟ ਕਹਿ ਦਿੰਦੇ ਨੇ ਗੁਰੂ ਸਾਹਿਬ ਨੇ ਗੁਰਬਾਣੀ ‘ਚ ਵੀ ਤਾਂ ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਸ਼ਬਦ ਵਰਤੇ ਹਨ। ਇਹ ਦਲੀਲ ਅੱਗੇ ਬਹੁਤੇ ਝੁਕ ਜਾਂਦੇ ਨੇ ਪਰ ਇਥੇ ਇਹ ਗੱਲ ਵਿਚਾਰਨ ਵਾਲੀ ਹੈ ਗੁਰੂ ਸਹਿਬਾਨ ਨੇ ਆਪਣਾ ਇਲਾਹੀ ਸੁਨੇਹਾ ਦੁਨੀਆਂ ਦੇ ਹਰ ਬਸ਼ਿੰਦੇ ਤੱਕ ਪਹੁੰਚਾਉਣਾ ਸੀ । ਉਹ ਬਨਾਰਸ ਜਾ ਕੇ ਹਿੰਦੀ ‘ਚ ਗੱਲਬਾਤ ਕਰਦੇ ਨੇ ਤੇ ਬਗਦਾਦ ਜਾ ਕੇ ਫ਼ਾਰਸੀ ‘ਚ।
ਗੁਰੂ ਸਹਿਬਾਨ ਦਾ ਸੁਨੇਹਾ ਕੇਵਲ ਪੰਜਾਬੀਆਂ ਲਈ ਨਹੀਂ ਸੀ, ਸੋ ਉਨ੍ਹਾਂ ਹਰ ਖਿੱਤੇ ਦੀ ਭਾਸ਼ਾ ‘ਚ ਗੱਲ ਕਹੀ। ਦੂਜੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਉਨ੍ਹਾਂ ਨੇ ਵੰਨ ਸੁਵੰਨੀਆਂ ਜੁਬਾਨਾਂ ਦੇ ਕੁਦਰਤੀ ਵਰਤਾਰੇ ਨੂੰ ਅਦਬ ਦਿੱਤਾ ਪਰ ਇਥੇ ਹਿੰਦੋਸਤਾਨ ਦੀ ਸਰਕਾਰ ਹਿੰਦੀ ਨੂੰ ਪੂਰੇ ਭਾਰਤ ‘ਤੇ ਥੋਪ ਕੇ ਭਾਸ਼ਾਈ ਵੰਨ-ਸੁਵੰਨਤਾ ਨੂੰ ਤਬਾਹ ਕਰ ਰਹੀ ਹੈ। ਗੁਰੂਆਂ ਨੇ ਹਿੰਦੀ ਵਰਤੀ ਪਰ ਸਰਕਾਰ ਦੀ ਦੁਰਵਰਤੋਂ ਕਰ ਰਹੀ ਹੈ।
ਗੁਰੂ ਸਾਹਿਬਾਨ ਨੇ “ਮਲੇਸ਼ ਭਾਖਿਆ” ਕਿਹਨੂੰ ਕਿਹਾ ਸੀ ?
ਇਹ ਮਲੇਸ਼ ਭਾਖਿਆ ਹਿੰਦੀ ਜਾਂ ਫਾਰਸੀ ਨਹੀਂ ਸਗੋਂ ਰਾਜ ਕਰਨ ਵਾਲਿਆਂ ਦੀ ਬੋਲੀ ਹੁੰਦੀ ਹੈ। ਅੱਜ ਹਿੰਦੋਸਤਾਨ ਦੀ ਸੱਤਾ ‘ਤੇ ਹਿੰਦੀ ਰਾਜ ਕਰ ਰਹੇ ਹਨ ਸੋ ਸਿਆਸੀ ਤੌਰ ‘ਤੇ ਇਥੋਂ ਦੇ ਭਾਸ਼ਾਈ ਭਾਈਚਾਰਿਆਂ ਲਈ ਹਿੰਦੀ ਮਲੇਸ਼ ਭਾਖਿਆ ਹੈ।
ਇਕ ਇਹ ਵੀ ਕਹਿ ਦਿੱਤਾ ਜਾਂਦਾ ਹੈ ਬਹੁਤ ਸਾਰੇ ਸ਼ਬਦ ਹਿੰਦੀ ਅਤੇ ਪੰਜਾਬੀ ਦੇ ਸਾਂਝੇ ਹਨ। ਇਨ੍ਹਾਂ ਦੀ ਜੜ੍ਹ ਜਾਂ ਮਾਂ ਸੰਸਕ੍ਰਿਤ ਹੈ। ਇਹ ਗੱਲ ਸੱਚ ਹੈ ਕਿ ਸਾਡੇ ਬਹੁਤ ਸ਼ਬਦ ਹਿੰਦੀ ਨਾਲ ਮਿਲਦੇ ਹਨ। ਹਿੰਦੀ ਨਾਲ ਈ ਨਹੀਂ, ਸਗੋਂ ਫ਼ਾਰਸੀ, ਅਰਬੀ, ਅਫਗਾਨੀ ,ਬੰਗਾਲੀ ਇਥੋਂ ਤੱਕ ਕੇ ਅੰਗਰੇਜ਼ੀ ਨਾਲ ਵੀ ਮਿਲਦੇ ਹਨ। ਜੇ ਸਾਡੇ ਸ਼ਬਦ ਸਾਂਝੇ ਹਨ ਤਾਂ ਕੀ ਫਿਰ ਅਸੀਂ ਉਨ੍ਹਾਂ ‘ਚ ਜ਼ਜਬ ਹੋ ਜਾਈਏ ?
ਇਹ ਧਰਤ ਇਕ ਹੈ, ਬੰਦਾ ਇਕ ਹੈ ਪਰ ਜਿਵੇਂ ਕੁਦਰਤ ਨੇ ਹਰ ਰੁੱਖ ਤੇ ਬੂਟੇ ਨੂੰ ਵੱਖਰੇ ਫੁੱਲ ਤੇ ਫਲ਼ ਲਾਏ,ਇਉਂ ਹਰ ਬੰਦਾ ਆਪਣੇ ਬੋਲਾਂ ਤੇ ਸਭਿਆਚਾਰ ਕਰਕੇ ਵੱਖਰਾ ਹੈ। ਸੰਸਕ੍ਰਿਤ ਵਾਲਾ ਝੂਠ ਜ਼ਜਬ ਕਰਨ ਲਈ ਹੀ ਵਰਤਿਆ ਜਾਂਦਾ ਹੈ। ਸੰਸਕ੍ਰਿਤ ਕਦੇ ਵੀ ਲੋਕ ਬੋਲੀ ਨਹੀਂ ਸੀ। ਫਿਰ ਲੋਕ ਬੋਲੀ ਪੰਜਾਬੀ ਦੀ ਮਾਂ ਕਿਵੇਂ ਹੋ ਗਈ ?
ਹਿੰਦੀ ਨੂੰ ਪੂਰੇ ਭਾਰਤ ਵਿੱਚ ਥੋਪਣ ਲਈ ਅਰਬਾਂ ਰੁਪਇਆਂ ਦੇ ਬਜਟ ਦੇ ਨਾਲ ਬਹੁਤ ਵੱਡੇ ਨੀਤੀਘਾੜੇ ਦਿਨ ਰਾਤ ਕੰਮ ਕਰ ਰਹੇ। ਪੰਜਾਬੀਆਂ ਦੀਆਂ ਸੰਸਥਾਵਾਂ 'ਤੇ ਵੀ ਉਨ੍ਹਾਂ ਦਾ ਕਬਜ਼ਾ ਹੈ। ਹੁਣ ਸਿਰਫ ਇੱਕ ਈ ਆਸ ਬਚੀ ਹੈ ਕਿ ਆਮ ਪੰਜਾਬੀ ਹਿੰਦੀ ਤੇ ਗਲਬੇ ਖਿਲਾਫ਼ ਉੱਠ ਖੜੇ।
ਮਾਂ ਬੋਲੀ ਪੰਜਾਬੀ ‘ਤੇ ਹਮਲਿਆਂ ਦਾ ਇੱਕੋ ਜਵਾਬ ਹੈ। ਆਪਣੇ ਘਰ ਬਾਹਰ ਵੱਧ ਤੋਂ ਵੱਧ ਪੰਜਾਬੀ ਬੋਲੋ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026