Posted on September 16th, 2020

ਮਹਾਰਾਜਾ ਰਣਜੀਤ ਸਿੰਘ ਵੱਲੋਂ ਦੂਜੀ ਰਾਜਧਾਨੀ ਅੰਮ੍ਰਿਤਸਰ ਸਾਹਿਬ ਵਿੱਚ ਲਾਹੌਰ ਦੇ ਚਾਰਬਾਗ ਦੀ ਤਰਜ਼ 'ਤੇ ਗੁਰੂ ਰਾਮਦਾਸ ਬਾਗ ਬਣਵਾਇਆ ਗਿਆ ਸੀ, ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਲੀਸ਼ਾਨ ਸਮਰ ਪੈਲੇਸ ਸਮੇਤ ਹੋਰ ਬਹੁਤ ਕੁਝ ਉਸਾਰਿਆ ਗਿਆ ਸੀ। ਸਿੱਖ ਰਾਜ ਦੇ 4 ਵੱਡੇ ਮੰਤਰਾਲੇ ਇਸੇ ਰਾਮਬਾਗ ਵਿੱਚ ਸਨ। ਇਸੇ ਜਗ੍ਹਾ 'ਤੇ ਮਹਾਰਾਜਾ ਰਣਜੀਤ ਸਿੰਘ ਤੇ ਪਰਿਵਾਰ ਦਾ ਕਾਫੀ ਸਮਾਂ ਬੀਤਿਆ ਸੀ। ਪਰ ਅੱਜ ਰਾਮਬਾਗ ਲਗਭਗ ਉਜੜ ਚੁੱਕਾ ਹੈ। 
ਬ੍ਰਿਟਿਸ਼ ਇੰਡੀਆ ਹਕੂਮਤ ਵੱਲੋਂ ਸਾਲ 1849 ਵਿੱਚ ਦੇਸ ਪੰਜਾਬ 'ਤੇ ਕਬਜ਼ਾ ਕਰਨ ਉਪਰੰਤ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ, ਅੰਮ੍ਰਿਤਸਰ ਵਿੱਚ ਮੌਜੂਦ ਅਮੀਰ ਵਿਰਾਸਤ ਨੂੰ ਢਾਹ ਲਾਈ ਗਈ ਸੀ। ਰਾਮਬਾਗ ਦਾ ਨਾਮ ਬਦਲ ਕੇ ਕੰਪਨੀ ਬਾਗ ਰੱਖ ਦਿੱਤਾ ਗਿਆ।
ਸਮਰ ਪੈਲੇਸ, ਡਿਉੜੀ ਸਮੇਤ ਬਹੁਤ ਥਾਵਾਂ 'ਤੇ ਤਬਦੀਲੀ ਕਰ ਦਿੱਤੀ ਗਈ। ਬ੍ਰਿਟਿਸ਼ ਇੰਡੀਆ ਹਕੂਮਤ ਵੱਲੋਂ ਆਪਣੀਆਂ ਸੁੱਖ-ਸਹੂਲਤਾਂ ਲਈ ਆਲੀਸ਼ਾਨ ਬਾਗ਼ ਵਿੱਚ 3 ਕਲੱਬ ਬਣਵਾਏ ਗਏ। ਕਾਫੀ ਅਮੀਰ ਵਿਰਾਸਤ ਨੂੰ ਇਹਨਾਂ ਕਲੱਬਾਂ ਵਿੱਚ ਵਲ਼ ਦਿੱਤਾ ਗਿਆ। 
ਸਾਲ 1980 ਵਿੱਚ ਇਸੇ ਰਾਮਬਾਗ ਵਿਖੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ 200 ਸਾਲਾ ਮਨਾਇਆ ਗਿਆ ਸੀ। ਇਸ ਬਾਗ ਦੀ ਦਿੱਖ ਵੇਖਣ ਲਾਇਕ ਸੀ ਪਰ ਅੰਮ੍ਰਿਤਸਰ ਸਾਹਿਬ ਵਿੱਚ ਆਪਰੇਸ਼ਨ ਬਲੈਕ ਥੰਡਰ ਦੀ ਕਾਰਵਾਈ ਬਾਅਦ ਇਹ ਰਾਮਬਾਗ ਵੀ ਉਜੜਣਾ ਸ਼ੁਰੂ ਹੋ ਗਿਆ।
ਮੌਜੂਦਾ ਰਾਮਬਾਗ ਵਿੱਚੋਂ ਗੈਰਕਾਨੂੰਨੀ ਕਲੱਬਾਂ ਨੂੰ ਬਾਹਰ ਕੱਢਣ ਦਾ ਹਾਈਕੋਰਟ ਵੱਲੋਂ ਹੁਕਮ ਦਿੱਤਾ ਹੋਇਆ ਪਰ ਸਿਆਸੀ ਲੋਕਾਂ ਦੇ ਦਬਾਅ ਕਰਕੇ ਜ਼ੇ ਤੱਕ ਇਹ ਬਾਹਰ ਨਹੀਂ ਕੱਢੇ ਗਏ। ਦੂਜਾ ਰਾਮਬਾਗ ਵਿੱਚ ਹੀ ਸਮਰ ਪੈਲੇਸ ਸਮੇਤ ਹੋਰਨਾਂ ਕਈ ਵਿਰਾਸਤੀ ਥਾਵਾਂ 'ਤੇ ਮੁਰੰਮਤ ਦਾ ਕੰਮ 16 ਕੁ ਸਾਲ ਤੋਂ ਜਾਰੀ ਹੈ, ਜੋ ਪਤਾ ਨਹੀਂ ਕਦ ਮੁੱਕਣਾ।
ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਇੱਕ ਬਣਾਏ ਗਏ ਪੈਨੋਰਮਾ ਵਿੱਚ ਵੀ ਕੋਈ ਨਹੀਂ ਜਾਂਦਾ, ਉੱਥੇ ਵੀ ਸਰਕਾਰ ਵੱਲੋਂ ਸਰਕਾਰੀ ਦਫਤਰ ਖੋਲ੍ਹ ਕੇ ਢਾਹ ਲਾਈ ਗਈ ਸੀ। ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੂਆਂ ਨੂੰ ਰਾਮਬਾਗ ਕੁਝ ਨਹੀਂ ਲੱਗਦਾ। 
ਰਾਮਬਾਗ ਵਿੱਚ ਹਰਿਆਵਲ ਵੀ ਵੱਡੇ ਪੱਧਰ 'ਤੇ ਉਜਾੜ ਦਿੱਤੀ ਗਈ ਹੈ, ਵਿਕਾਸ ਦੇ ਨਾਮ 'ਤੇ ਅਜਿਹਾ ਕੁਝ ਕੀਤਾ ਗਿਆ ਜੋਕਿ ਭਾਰਤੀ ਪੁਰਾਤਤਵ ਵਿਭਾਗ (ASI) ਦੀ ਜਗ੍ਹਾ 'ਤੇ ਨਹੀਂ ਸੀ ਕੀਤਾ ਜਾ ਸਕਦਾ ਪਰ ਕੀਤਾ ਗਿਆ। ਸਿੱਖਾਂ ਦੀ ਇਹ ਮਹਾਨ ਵਿਰਾਸਤ ਉਜਾੜ ਦਿੱਤੀ ਗਈ।
ਵੱਡੇ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਜਥੇਬੰਦੀਆਂ ਅਤੇ ਸਿੱਖ ਸਮਾਜ ਨੂੰ ਵੀ ਇਸ ਉਜਾੜੇ ਦੀ ਕੋਈ ਪਰਵਾਹ ਨਹੀਂ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026