Posted on September 19th, 2020

ਪੱਤਰਕਾਰ ਰਾਜੀਵ ਸ਼ਰਮਾ
ਨਵੀਂ ਦਿੱਲੀ/ ਚੜ੍ਹਦੀ ਕਲਾ ਬਿਊਰੋ
ਦਿੱਲੀ ਪੁਲੀਸ ਨੇ ਇੱਕ ਪੱਤਰਕਾਰ ਰਾਜੀਵ ਸ਼ਰਮਾ ਨੂੰ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ 'ਚ ਇੱਕ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਵੀ ਹਿਰਾਸਤ 'ਚ ਲਿਆ ਹੈ।
ਫੜੀ ਗਈ ਚੀਨੀ ਔਰਤ ਅਤੇ ਨੇਪਾਲੀ ਵਿਅਕਤੀ
ਪੁਲੀਸ ਨੇ ਦਾਅਵਾ ਕੀਤਾ ਕਿ ਇਹ ਦੋਵੇਂ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਬਦਲੇ ਪੱਤਰਕਾਰ ਰਾਜੀਵ ਸ਼ਰਮਾ ਨੂੰ ਵੱਡੀ ਰਕਮ ਅਦਾ ਕਰ ਰਹੇ ਸਨ। ਪੁਲੀਸ ਨੇ ਕਿਹਾ ਕਿ ਪੱਤਰਕਾਰ ਕੰਟਰੋਲ ਰੇਖਾ ’ਤੇ ਫੌਜ ਦੀ ਤਾਇਨਾਤੀ ਤੇ ਭਾਰਤ ਦੀ ਰਣਨੀਤੀ ਦੀ ਜਾਣਕਾਰੀ ਚੀਨੀ ਖੁਫੀਆ ਤੰਤਰ ਨੂੰ ਦੇ ਰਿਹਾ ਸੀ। ਪੱਤਰਕਾਰ ਨੂੰ 14 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ ਤੇ ਉਹ ਬੀਤੇ ਡੇਢ ਸਾਲ ਵਿੱਚ ਚੀਨੀ ਖੁਫੀਆ ਤੰਤਰ ਤੋਂ 40 ਲੱਖ ਰੁਪਏ ਲੈ ਚੁੱਕਿਆ ਹੈ।
ਉਹ ਪ੍ਰਤੀ ਸੂਚਨਾ ਲਈ ਇਕ ਹਜ਼ਾਰ ਡਾਲਰ (75 ਹਜ਼ਾਰ ਰੁਪਏ) ਲੈਂਦਾ ਸੀ। ਪੱਤਰਕਾਰ ਰਾਜੀਵ ਸ਼ਰਮਾ ਨੂੰ ਇਹ ਰਕਮ ਬੇਨਾਮੀ ਕੰਪਨੀਆਂ ਰਾਹੀਂ ਅਦਾ ਕੀਤਿ ਜਾਂਦੀ ਸੀ।
ਪੁਲੀਸ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਤਰਾਜ਼ਯੋਗ ਤੇ ਸੰਵੇਦਨਸ਼ੀਲ ਸਮੱਗਰੀ ਬਰਾਮਦ ਕੀਤੀ ਹੈ। ਰਾਜੀਵ ਸ਼ਰਮਾ ਪੀਤਮਪੁਰਾ ਦਾ ਵਾਸੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026