Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੰਪ ਨੇ ਟਿਕਟੌਕ ਦੀ ਬਾਂਹ ਮਰੋੜ ਕੇ 5 ਅਰਬ ਡਾਲਰ, 25 ਹਜ਼ਾਰ ਨੌਕਰੀਆਂ ਅਤੇ ਟਿਕਟੌਕ ਦਾ ਅਮਰੀਕਨ ਡਾਟਾ ਹਾਸਲ ਕਰ ਲਿਆ

Posted on September 20th, 2020

ਵਾਸ਼ਿੰਗਟਨ- ਚੀਨੀ ਐਪ ਟਿਕਟੌਕ ’ਤੇ ਪਾਬੰਦੀ ਲਾਉਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਡੀਓ ਸ਼ੇਅਰਿੰਗ ਐਪ ਦੇ ਅਮਰੀਕਾ ਵਿਚਲੇ ਅਪਰੇਸ਼ਨਾਂ ਨੂੰ ਸਾਂਝਾ ਕਰਨ ਲਈ ਓਰੈਕਲ ਤੇ ਵਾਲਮਾਰਟ ਵਿੱਚ ਸੰਭਾਵੀ ਕਰਾਰ ਦਾ ਐਲਾਨ ਕੀਤਾ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਮੈਂ ਇਸ ਨਵੇਂ ਕਰਾਰ ਨੂੰ ਸਹਿਮਤੀ ਦੇ ਦਿੱਤੀ ਹੈ।

ਓਰੈਕਲ ਤੇ ਵਾਲਮਾਰਟ ਹੁਣ ਮਿਲ ਕੇ ਅਮਰੀਕਾ ਵਿੱਚ ਨਵਾਂ ਟਿਕਟੌਕ ਐਪ ਚਲਾਉਣਗੇ। ਇਸ ਕਰਾਰ ਦੇ ਅਮਲ ਵਿੱਚ ਆਉਣ ਨਾਲ ਟੈਕਸਸ ਵਿੱਚ ਨਵੀਂ ਅਮਰੀਕੀ ਕੰਪਨੀ ਖੜ੍ਹੀ ਹੋਵੇਗੀ ਤੇ 25000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਹੀ ਨਹੀਂ ਟਿਕਟੌਕ ਅਮਰੀਕੀ ਨੌਜਵਾਨਾਂ ਦੀ ਸਿੱਖਿਆ ਲਈ ਫੰਡ ਵਜੋਂ 5 ਅਰਬ ਅਮਰੀਕੀ ਡਾਲਰ ਦੇਵੇਗੀ।

ਇਸ ਤਰਾਂ ਟਰੰਪ ਨੇ ਟਿਕਟੌਕ ਦੀ ਬਾਂਹ ਰੋੜ ਕੇ 5 ਅਰਬ ਡਾਲਰ, 25 ਹਜ਼ਾਰ ਨੌਕਰੀਆਂ ਅਤੇ ਟਿਕਟੌਕ ਦਾ ਅਮਰੀਕਨ ਡਾਟਾ ਹਾਸਲ ਕਰ ਲਿਆ ਹੈ।



Archive

RECENT STORIES