Posted on September 21st, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਐਨਡੀਪੀ ਸੂਤਰਾਂ ਮੁਤਾਬਕ ਅੱਜ ਬੀਸੀ ਵਿੱਚ ਗਰੀਨ ਪਾਰਟੀ ਨਾਲ ਰਲ਼ ਕੇ ਭਾਈਵਾਲ ਸਰਕਾਰ ਚਲਾ ਰਹੇ ਸੂਬੇ ਦੇ ਮੁੱਖ ਮੰਤਰੀ ਜੌਨ ਹੌਰੇਗਨ ਲੈਫਟੀਨੈਂਟ ਗਵਰਨਰ ਜੈਨੇਟ ਆਸਟਿਨ ਨੂੰ ਮਿਲ ਕੇ ਸਰਕਾਰ ਭੰਗ ਕਰਨ ਅਤੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਰੱਖ ਰਹੇ ਹਨ। ਅੰਦਰੋਂ ਅੰਦਰੀਂ 24 ਅਕਤੂਬਰ 2020 ਨੂੰ ਸੂਬਾਈ ਚੋਣਾਂ ਕਰਵਾਉਣ ਦੀਆਂ ਗੋਂਦਾਂ ਗੁੰਦ ਲਈਆਂ ਗਈਆਂ ਹਨ।
ਬੇਸ਼ੱਕ ਹਾਲੇ ਸਰਕਾਰ ਦੀ ਮਿਆਦ ਅਗਲੇ ਸਾਲ ਮੁੱਕਣੀ ਹੈ ਪਰ ਐਨਡੀਪੀ ਆਪਣੀ ਵਧੀ ਹੋਈ ਹਰਮਨਪਿਆਰਤਾ ਦਾ ਫਾਇਦਾ ਚੁੱਕਣ ਦਾ ਮਨ ਬਣਾ ਚੁੱਕੀ ਹੈ।
ਵਿਰੋਧੀ ਲਿਬਰਲ ਪਾਰਟੀ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਐਨਡੀਪੀ ਆਪਣੀ ਖੁਦ ਦੀ ਬਹੁਗਿਣਤੀ ਸਰਕਾਰ ਬਣਾਉਣਾ ਚਾਹੁੰਦੀ ਹੈ, ਜਿਸ ਦੇ ਰਾਹ 'ਚ ਕੋਈ ਵੱਡੇ ਰੋੜੇ ਮੌਜੂਦ ਨਹੀਂ ਹਨ। ਲਿਬਰਲ ਲੀਡਰ ਅਤੇ ਲਿਬਰਲ ਪਾਰਟੀ ਵਿੱਚ ਇਸ ਵੇਲੇ ਭੋਰਾ ਵੀ ਤੜ੍ਹ ਨਹੀਂ ਦਿਖਾਈ ਦੇ ਰਹੀ। ਪਾਰਟੀ ਅੰਦਰੋਂ ਵੀ ਕੁਝ ਆਗੂ ਲੀਡਰ ਐਂਡਰਿਊ ਵਿਲਕਨਸਨ ਨੂੰ ਠਿੱਬੀ ਲਾ ਕੇ ਮੂਧੇ ਮੂੰਹ ਸੁੱਟਣ ਦੇ ਰੌਂਅ 'ਚ ਹਨ।
ਇੱਕ ਪਾਸੇ ਕਰੋਨਾ ਵਾਇਰਸ ਦੀ ਦੂਜੀ ਚੜ੍ਹਾਈ ਅਤੇ ਦੂਜੇ ਪਾਸੇ ਚੋਣਾਂ, ਬੀਸੀ ਦੇ ਲੋਕ ਚੋਣਾਂ ਕਰਵਾਉਣ ਦੇ ਸਮੇਂ ਅਤੇ ਕਾਹਲ ਨੂੰ ਕਿਵੇਂ ਲੈਂਦੇ ਹਨ, ਇਹ ਵੀ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026