Posted on September 22nd, 2020

ਅਮਰਿੰਦਰ ਸਿੰਘ ਦੀ ਪੁਰਾਣੀ ਤਸਵੀਰ
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਸਰੀ ਵਸਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਬੀਤੇ ਦਿਨੀਂ ਆਪਣੇ ਤੰਗ ਹਾਲਾਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਵਾਪਸ ਉਸਦੇ ਮਾਪਿਆਂ ਕੋਲ ਭੇਜਣ ਲਈ ਉਸਦੇ ਦੋਸਤਾਂ ਨੇ ਪ੍ਰਬੰਧ ਕੀਤਾ ਹੈ।
ਨਜ਼ਦੀਕੀ ਸ਼ਹਿਰ ਨਿਊ ਵੈਸਟਮਿਨਸਟਰ ਦੇ ਡਗਲਸ ਕਾਲਜ ਦਾ 21 ਸਾਲਾ ਵਿਦਿਆਰਥੀ ਅਮਰਿੰਦਰ ਸਿੰਘ ਕੁਝ ਸਾਲ ਪਹਿਲਾਂ ਜਲੰਧਰ ਤੋਂ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਪੁੱਜਾ ਸੀ। ਪੜ੍ਹਾਈ ਦੇ ਖਰਚੇ ਦਾ ਬੋਝ, ਕੁਝ ਥਾਈਂ ਕੰਮ ਕਰਕੇ ਪੈਸੇ ਨਾ ਮਿਲਣ ਦਾ ਦੁੱਖ ਅਤੇ ਹੋਰ ਸਮੱਸਿਆਵਾਂ ਅਮਰਿੰਦਰ ਸਿੰਘ ਨੂੰ ਮਾਨਸਿਕ ਤਣਾਅ ਵਿੱਚ ਲੈ ਗਈਆਂ, ਜਿਸ ਦੇ ਸਿੱਟੇ ਵਜੋਂ ਉਸਨੇ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਅਮਰਿੰਦਰ ਦੇ ਇੱਕ ਦੋਸਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਹੱਦ ਸਾਊ ਸੁਭਾਅ ਵਾਲਾ ਇਹ ਨੌਜਵਾਨ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ ਦੀ ਇੱਛਾ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦਾ ਹੱਥੀਂ ਸਸਕਾਰ ਕਰ ਸਕਣ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਇੰਨੀ ਕੁ ਰਕਮ ਇਕੱਠੀ ਕਰ ਲਈ ਹੈ ਕਿ ਉਹ ਲਾਸ਼ ਪੰਜਾਬ ਭੇਜ ਸਕਣ।
ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਨਵੇਂ ਆਏ ਵਿਦਿਆਰਥੀਆਂ ਲਈ ਪੜ੍ਹਨ ਦੇ ਨਾਲ-ਨਾਲ ਖੁਦ ਕੰਮ ਕਰਕੇ ਫੀਸਾਂ ਦਾ ਇੰਤਜ਼ਾਮ ਕਰਨਾ ਅਤੇ ਫਿਰ ਪੱਕੇ ਹੋਣ ਦੇ ਮਹਿੰਗੇ ਸਿਸਟਮ ਰਾਹੀਂ ਗੁਜ਼ਰਨਾ ਨੌਜਵਾਨਾਂ ਨੂੰ ਧੁਰ ਅੰਦਰ ਤੱਕ ਤੋੜ ਦਿੰਦਾ ਹੈ। ਇੱਥੇ ਆਉਣ ਤੋਂ ਪਹਿਲਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਖਤਾਈ ਭਰੀ ਜ਼ਿੰਦਗੀ ਦਾ ਅਹਿਸਾਸ ਨਹੀਂ ਹੁੰਦਾ ਤੇ ਫਿਰ ਕਈ ਵਾਰ ਬੇਵਸੀ ਏਨੀ ਵਧ ਜਾਂਦੀ ਹੈ ਕਿ ਨੌਜਵਾਨ ਗਲਤ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ।
ਉਨ੍ਹਾਂ ਦੀ ਮੰਗ ਹੈ ਕਿ ਕਿਸੇ ਤਰੀਕੇ ਇਸ ਪਰੇਸ਼ਾਨੀ ਦਾ ਹੱਲ ਨਿਕਲਣਾ ਚਾਹੀਦਾ ਹੈ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026