Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਕਰਸਫੀਲਡ ਤੋਂ ਡੇਵਿਡ ਬਲਦਿਓ ਚੋਣ ਮੈਦਾਨ ਵਿੱਚ

Posted on September 23rd, 2020

ਹਰਜੀਤ ਸਿੰਘ/ ਬੇਕਰਸਫੀਲਡ/ ਚੜ੍ਹਦੀ ਕਲਾ ਬਿਊਰੋ

ਡੇਵਿਡ ਬਲਦਿਓ ਇੱਕ ਵਾਰ ਫਿਰ ਕਾਂਗਰਸਮੈਨ ਦੀ ਚੋਣ ਲਈ ਮੈਦਾਨ ਵਿੱਚ ਨਿੱਤਰੇ ਹਨ ਤੇ ਪੂਰੇ ਜੋਸ਼ ਨਾਲ ਚੋਣ ਮੁਹਿੰਮ ਨੂੰ ਚਲਾ ਰਹੇ ਹਨ। ਬਲਦਿਓ ਨੇ ਹੀ ਸਿੱਖ ਕਾਕਸ ਦੀ ਵਾਸ਼ਿੰਗਟਨ ਵਿਖੇ ਸਥਪਨਾ ਕਰਵਾਉਣ 'ਚ ਯੋਗਦਾਨ ਪਾਇਆ ਸੀ ਤੇ ਸਿੱਖਾਂ ਦੇ ਮਸਲਿਆਂ ਨੂੰ ਸਮਝਿਆ ਸੀ। ਇਸ ਕਰਕੇ ਬੇਕਰਸਫੀਲਡ ਦੇ ਸਿੱਖਾਂ ਵਲੋਂ ਡੇਵਿਡ ਬਲਦਿਓ ਦੇ ਨਾਲ ਤਨ, ਮਨ ਅਤੇ ਧਨ ਕਰਕੇ ਸਾਥ ਦੇਣ ਦਾ ਵਾਅਦਾ ਕੀਤਾ ਤੇ ਮਿ. ਬਲਦਿਓ ਨੇ ਵੀ ਆਪਣਾ ਹਰ ਤਰਾਂ ਦਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਡਾਕਟਰ ਮਤਾਬ ਸਿੰਘ ਜੀ ਦੇ ਘਰ ਫੰਡ ਰੇਜ਼ ਦਾ ਪ੍ਰਬੰਧ ਕੀਤਾ ਗਿਆ, ਕੋਵਿਡ 19 ਦੇ ਚਲਦਿਆਂ ਬਹੁਤ ਘੱਟ ਸਿੱਖਾਂ ਦੀ ਹਾਜ਼ਰੀ ਲਗਵਾਈ ਗਈ ਪਰ ਫਿਰ ਵੀ ਡਾ. ਯਾਦਵਿੰਦਰ ਸਿੰਘ ਕੰਗ, ਡਾ. ਸੇਖੋਂ ਲਾਸ ਏਂਜਲਸ ਤੋ, ਨਾਜਰ ਸਿੰਘ ਕੂਨਰ, ਬਾਬਾ ਦੀਪ ਸਿੰਘ ਦਰਬਾਰ ਤੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਹਿਬਾਨ ਤੋਂ, ਬੌਬੀ ਬਰਾੜ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।



Archive

RECENT STORIES