Posted on September 23rd, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਲਿਬਰਲ ਲੀਡਰ ਐਂਡਰਿਊ ਵਿਲਕਨਸਨ ਨੇ ਸਰੀ ਵਿੱਚ ਆਰਸੀਐਮਪੀ ਦੀ ਥਾਂ ਸਰੀ ਦੀ ਆਪਣੀ ਲੋਕਲ ਪੁਲਿਸ ਲਿਆਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਬਿਆਨ ਦਿੰਦਿਆ ਕਿਹਾ ਕਿ ਇਸਦੇ ਦੁਬਾਰਾ ਮੁਲਾਂਕਣ ਦੀ ਲੋੜ ਹੈ। ਜੇਕਰ ਉਹ ਜਿੱਤੇ ਤਾਂ ਇਸ ਫੈਸਲੇ 'ਤੇ ਪੁਨਰਵਿਚਾਰ ਕਰਨਗੇ। ਵਿਲਕਨਸਨ ਦੇ ਇਸ ਬਿਆਨ ਕਾਰਨ ਉਨ੍ਹਾਂ ਨੂੰ ਸਰੀ ਨਿਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਹਾਲਾਂਕਿ ਇਸ ਬਦਲਾਅ ਸਬੰਧੀ ਬਹੁਤ ਕੰਮ ਹੋ ਚੁੱਕਾ ਹੈ ਪਰ ਵਿਲਕਨਸਨ ਮੁਤਾਬਕ ਸਰੀ 'ਚ ਲੋਕਾਂ ਅੰਦਰ ਇਸ ਬਦਲਾਅ ਪ੍ਰਤੀ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨਾਮਵਰ ਪੱਤਰਕਾਰ ਮਾਈਕ ਸਮਿੱਥ ਨਾਲ ਗੱਲ ਕਰਦਿਆਂ ਅਜਿਹਾ ਕਿਹਾ।
ਵਿਲਕਨਸਨ ਦੇ ਇਸ ਬਿਆਨ ਤੋਂ ਬਾਅਦ ਸਰੀ 'ਚ ਉਨ੍ਹਾਂ ਵਿਰੁੱਧ ਰੋਸ ਪੈਦਾ ਹੋਣਾ ਸੁਭਾਵਕ ਹੈ। ਆਰਸੀਐਮਪੀ ਵਲੋਂ ਸਰੀ ਵਿੱਚ ਹੁੰਦੇ ਕਤਲ ਨਾ ਰੋਕ ਸਕਣਾ ਅਤੇ ਅਮਨ ਕਨੂੰਨ ਦੀ ਹਾਲਤ ਕਾਬੂ ਵਿੱਚ ਨਾ ਰੱਖ ਸਕਣਾ ਵੱਡਾ ਕਾਰਨ ਸੀ ਕਿ ਸਰੀ ਦੇ ਲੋਕਾਂ ਨੇ ਮਿਊਂਸਪਲ ਪੁਲਿਸ ਦੀ ਮੰਗ ਕੀਤੀ ਸੀ, ਜਿਸਨੂੰ ਬਣਾਉਣ ਲਈ ਬਹੁਤਾ ਕੰਮ ਹੋ ਚੁੱਕਾ ਹੈ। ਇੱਥੋਂ ਤੱਕ ਕਿ ਸੂਬਾ ਸਰਕਾਰ ਵੀ ਆਪਣੀ ਨਿਰਪੱਖ ਕਾਰਵਾਈ ਕਰਦਿਆਂ ਇਸ ਬਦਲਾਅ ਨੂੰ ਹਰੀ ਝੰਡੀ ਦੇ ਚੁੱਕੀ ਹੈ। ਕੈਨੇਡਾ ਸਰਕਾਰ ਵੀ ਹਾਂ ਕਰ ਚੁੱਕੀ ਹੈ।
ਅਜਿਹੇ 'ਚ ਲਿਬਰਲ ਆਗੂ ਐਂਡਰਿਊ ਵਿਲਕਨਸਨ ਵਲੋਂ ਅਜਿਹੀ ਵਿਵਾਦ ਭਰੀ ਟਿੱਪਣੀ ਕਰਨਾ ਇਹ ਦਰਸਾਉਂਦਾ ਹੈ ਕਿ ਉਸਨੂੰ ਸਰੀ ਦੇ ਬਹੁਗਿਣਤੀ ਲੋਕਾਂ ਦੀ ਭੋਰਾ ਪਰਵਾਹ ਨਹੀਂ, ਜਿਨ੍ਹਾਂ ਇਸੇ ਕਰਕੇ ਨਵੀਂ ਕੌਂਸਲ ਚੁਣੀ ਸੀ ਕਿਉਂਕਿ ਉਹ ਲੋਕਲ ਪੁਲਿਸ ਚਾਹੁੰਦੇ ਸਨ। ਕੀ ਵਿਲਕਨਸਨ ਸਾਊਥ ਸਰੀ ਦੇ ਮੁੱਠੀ ਭਰ ਲੋਕਾਂ ਨੂੰ ਖੁਸ਼ ਕਰਕੇ ਉੱਥੋਂ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ?
ਵਿਲਕਨਸਨ ਨੂੰ ਆਉਣ ਵਾਲੇ ਦਿਨਾਂ 'ਚ ਇਸ ਟਿੱਪਣੀ ਬਾਰੇ ਸਪੱਸ਼ਟ ਕਰਨਾ ਪਵੇਗਾ ਕਿ ਕੀ ਉਨ੍ਹਾਂ ਲਈ ਸਰੀ ਦੇ ਬਹੁਗਿਣਤੀ ਲੋਕ ਕੋਈ ਮਾਇਨਾ ਨਹੀਂ ਰੱਖਦੇ, ਜੋ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਲੋਕਲ ਪੁਲਿਸ ਚਾਹੁੰਦੇ ਹਨ? ਕੀ ਸਰੀ ਦੇ ਲੋਕਾਂ ਵਲੋਂ ਆਪਣੀ ਸੁਰੱਖਿਆ ਲਈ ਕੀਤੀ ਲੋਕਲ ਪੁਲਿਸ ਦੀ ਚੋਣ 'ਤੇ ਵਿਲਕਨਸਨ ਦੀ ਦਖਲਅੰਦਾਜ਼ੀ ਵਾਜਿਬ ਹੈ?

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026