Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਸ ਵਾਰ ਇਹ ਹੋਣਗੇ ਸਰੀ-ਡੈਲਟਾ ਦੇ ਅੱਠ ਪ੍ਰਮੁੱਖ ਹਲਕਿਆਂ ਤੋਂ ਐਨਡੀਪੀ ਅਤੇ ਬੀਸੀ ਲਿਬਰਲ ਦੇ ਉਮੀਦਵਾਰ

Posted on September 27th, 2020

ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ

24 ਅਕਤੂਬਰ 2020 ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਰਹੀਆਂ ਮੱਧਕਾਲੀ ਚੋਣਾਂ 'ਚ ਸਰੀ-ਡੈਲਟਾ ਦੇ 8 ਪ੍ਰਮੁੱਖ ਹਲਕਿਆਂ ਤੋਂ ਇਹ ਉਮੀਦਵਾਰ ਆਪਸ ਵਿੱਚ ਭਿੜਨਗੇ। ਸੱਤਾਧਾਰੀ ਐਨਡੀਪੀ ਵਲੋਂ ਗਰੀਨ ਪਾਰਟੀ ਨਾਲ ਮਿਲ ਕੇ ਭਾਈਵਾਲ ਸਰਕਾਰ ਚਲਾਈ ਜਾ ਰਹੀ ਸੀ, ਜਿਸ ਨੂੰ ਆਪੇ ਸੁੱਟ ਕੇ ਐਨਡੀਪੀ ਨੇ ਚੋਣਾਂ ਕਰਵਾਉਣ ਦੀ ਸੋਚੀ ਹੈ। ਇਨ੍ਹਾਂ ਅੱਠਾਂ ਹਲਕਿਆਂ 'ਚ ਜਿੱਤ-ਹਾਰ ਦਾ ਫੈਸਲਾ ਪੰਜਾਬੀ ਵੋਟਰ ਕਰਨਗੇ।

ਸਰੀ ਪੈਨੋਰਾਮਾ: ਜਿੰਨੀ ਸਿਮਜ਼ (ਐਨਡੀਪੀ) ਅਤੇ ਡਾ. ਗੁਲਜ਼ਾਰ ਚੀਮਾ (ਲਿਬਰਲ)

ਸਰੀ ਨਿਊਟਨ: ਹੈਰੀ ਬੈਂਸ (ਐਨਡੀਪੀ) ਅਤੇ ਪਾਲ ਬੋਪਾਰਾਏ (ਲਿਬਰਲ)

ਸਰੀ ਗਰੀਨ ਟਿੰਬਰਜ਼: ਰਚਨਾ ਸਿੰਘ (ਐਨਡੀਪੀ) ਅਤੇ ਦਿਲਰਾਜ ਅਟਵਾਲ (ਲਿਬਰਲ)

ਸਰੀ ਵਾਲ੍ਹੀ: ਬਰੂਸ ਰਾਲਸਟਨ (ਐਨਡੀਪੀ) ਅਤੇ ਸ਼ੌਕਤ ਖਾਨ (ਲਿਬਰਲ)

ਸਰੀ ਫਲੀਟਵੁੱਡ: ਜਗਰੂਪ ਬਰਾੜ (ਐਨਡੀਪੀ) ਅਤੇ ਗੈਰੀ ਥਿੰਦ (ਲਿਬਰਲ)

ਸਰੀ ਗਿਲਫਰਡ: ਗੈਰੀ ਬੈੱਗ (ਐਨਡੀਪੀ) ਅਤੇ ਡੇਵ ਹਾਂਸ (ਲਿਬਰਲ)

ਸਰੀ ਕਲੋਵਰਡੇਲ: ਮਾਈਕ ਸਟਾਰਚੱਕ (ਐਨਡੀਪੀ) ਅਤੇ ਮਾਰਵਿਨ ਹੰਟ (ਲਿਬਰਲ)

ਨੌਰਥ ਡੈਲਟਾ: ਰਵੀ ਕਾਹਲੋਂ (ਐਨਡੀਪੀ) ਅਤੇ ਜੈੱਟ ਸੁੰਨੜ (ਲਿਬਰਲ)



Archive

RECENT STORIES