Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀਸੀ 'ਚ ਕਰੋਨਾ ਦੀ ਸੈਕਿੰਡ ਵੇਵ ਕਾਬੂ ਕਰ ਲਈ

Posted on September 30th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ। ਚੜ੍ਹਦੀ ਕਲਾ ਬਿਊਰੋ

ਬੀਸੀ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਲੋਂ ਜਾਰੀ ਡਾਟੇ ਮੁਤਾਬਕ ਸੂਬੇ 'ਚ ਇਨਫੈਕਸ਼ਨ ਦਰ ਦੁਬਾਰਾ ਘਟ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸਦੇ ਹੋਰ ਘਟਣ ਦੀ ਆਸ ਹੈ।

ਇਸ ਡਾਟੇ ਮੁਤਾਬਕ ਬੀਤੇ ਵੀਰਵਾਰ ਤੋਂ ਅੱਜ ਮੰਗਲਵਾਰ ਤੱਕ ਨਵੀਂ ਇਨਫੈਕਸ਼ਨ ਹੋਣ 'ਚ ਬੇਹੱਦ ਕਮੀ ਦੇਖੀ ਗਈ ਹੈ। ਇੱਕ ਕਰੋਨਾ ਪੀੜਤ ਸਿਰਫ ਇੱਕ ਵਿਅਕਤੀ ਨੂੰ ਅਗਾਂਹ ਵਇਰਸ ਦੇ ਰਿਹਾ ਹੈ, ਜਿਸ ਨਾਲ ਸੈਕਿੰਡ ਵੇਵ ਦੀ ਕਰਵ ਫਲੈਟ ਹੋ ਚੁੱਕੀ ਹੈ।

ਕਮਾਲ ਦੀ ਗੱਲ ਇਹ ਹੈ ਕਿ ਓਂਟਾਰੀਓ ‘ਚ ਕੇਸ ਬਹੁਤ ਜ਼ਿਆਦਾ ਵਧ ਗਏ ਤੇ ਬੀਸੀ ਵਿੱਚ ਘਟ ਰਹੇ ਹਨ। ਕੁਝ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹੋ ਸਕਦਾ ਚੋਣਾਂ ਤੱਕ ਕਰਵ ਫਲੈਟ ਹੀ ਰਹੇ, ਜੇ ਵਧੀ ਤਾਂ ਹੁਣ ਚੋਣਾਂ ਤੋਂ ਬਾਅਦ ‘ਚ ਹੀ ਵਧੇਗੀ।



Archive

RECENT STORIES