Posted on July 2nd, 2013

ਫੀਨਿਕਸ (ਜਸਵਿੰਦਰ ਸਿੰਘ ਭੁੱਲਰ)- ਇੱਥੋਂ 80 ਮੀਲ ਦੂਰ ਪਰੀਸਕਾਟ ਟਾਊਨ ਵਿਖੇ ਸ਼ੁੱਕਰਵਾਰ ਨੂੰ ਬੱਦਲ ਗਰਜਣ ਨਾਲ ਅੱਗ ਲੱਗੀ, ਜਿਹੜੀ ਖੁਸ਼ਕ ਮੌਸਮ ਹੋਣ ਕਰਕੇ ਬੜੀ ਤੇਜ਼ੀ ਨਾਲ ਫੈਲ ਗਈ। ਤੇਜ਼ੀ ਨਾਲ ਫੈਲ ਰਹੀ ਅੱਗ ਨੂੰ ਬੁਝਾਉਣ ਲਈ ਸਪੈਸ਼ਲ ਟੀਮ ਮੰਗਵਾਈ ਗਈ, ਜਿਸ ਨੂੰ 'ਗਰੇਨਾਈਟ ਮਾਊਂਟੇਨ ਹਾਟਸ਼ਾਟ ਕ੍ਰਿਊ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਟੀਮ ਦੇ 20 ਮੈਂਬਰ ਸਨ, ਜਿਨ ਵਿੱਚੋਂ ਇੱਕ ਮੈਂਬਰ ਹੀ ਬਚਿਆ ਹੈ, ਜਿਹੜਾ ਉਥੇ ਹਾਜ਼ਰ ਨਹੀਂ ਸੀ। ਇਸ ਟੀਮ ਨੂੰ ਅੱਗ ਬੁਝਾਉਣ ਦੀ ਖਾਸ ਟਰੇਨਿੰਗ ਦਿੱਤੀ ਹੁੰਦੀ ਹੈ। ਕੁਝ ਹਫਤੇ ਪਹਿਲਾਂ ਹੀ ਇਸ ਟੀਮ ਨੇ ਅਰੀਜ਼ੋਨਾ ਅਤੇ ਮੈਕਸੀਕੋ 'ਚ ਕਈ ਥਾਵਾਂ ਤੇ ਅੱਗ ਤੇ ਕਾਬੂ ਪਾਇਆ ਸੀ।
ਸੋਮਵਾਰ ਨੂੰ ਪਰੀਸਕਾਟ (ਐਰੀਜ਼ੋਨਾ ) ਦੇ ਫਾਇਰ ਡਿਪਾਰਟਮੈਂਟ ਦੇ ਮੁਖੀ ਡੈਨ ਫਰੈਜੀਓ ਨੇ ਦੱਸਿਆ ਹੈ ਕਿ ਐਤਵਾਰ ਨੂੰ 19 ਫਾਇਰ ਫਾਇਟਰਾਂ ਦੀ ਮੌਤ ਹੋ ਗਈ ਸੀ, ਮੌਤ ਕਿਹੜੇ ਹਲਾਤਾਂ 'ਚ ਹੋਈ, ਅਜੇ ਪਤਾ ਨਹੀਂ ਲੱਗ ਸਕਿਆ। ਜਦੋਂ ਉਹ ਅੱਗ ਦੀਆਂ ਲਾਟਾਂ ਦੇ ਘੇਰੇ 'ਚ ਆਏ ਤਾਂ ਫਾਇਰ ਫਾਈਟਰ ਐਮਰਜੰਸੀ ਤੰਬੂ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਏ, ਜਿੱਥੇ ਬਚਣ ਦੇ ਅਸਾਰ ਅੱਧੋ-ਅੱਧ ਹੁੰਦੇ ਹਨ। ਅੱਗ ਤੋਂ ਬਚਣ ਲਈ ਬਣਾਏ ਗਏ ਵਿਸ਼ੇਸ਼ ਕੰਬਲ ਫਾਇਰ ਫਾਈਟਰਾਂ ਕੋਲ ਮੌਜੂਦ ਸਨ ਪਰ ਉਨ•ਾਂ ਨੇ ਬਚਾਅ ਨਹੀਂ ਕੀਤਾ। ਉਹ ਕੰਬਲ ਫਾਇਰ ਫਾਇਟਰਾਂ ਦੇ ਸਰੀਰ 'ਤੇ ਪਏ ਹੋਏ ਮਿਲੇ।
1933 ਤੋਂ ਬਾਅਦ ਇਹ ਦੂਜੀ ਵੱਡੀ ਦੁਰਘਟਨਾ ਵਾਪਰੀ ਹੈ ਜਦੋਂ ਕੈਲੀਫੋਰਨੀਆਂ 'ਚ ਲਾਸ ਏਂਜਲਜ਼ ਦੇ ਗਰਿਫਥ ਪਾਰਕ ਵਿੱਚ ਅੱਗ ਬੁਝਾਉਂਦੇ 25 ਫਾਇਰ ਫਾਈਟਰ ਮਾਰੇ ਗਏ ਸਨ। ਇਸ ਤੋਂ ਇਲਾਵਾ 9/11 ਦੇ ਹਮਲੇ 'ਚ ਨਿਊਯਾਰਕ ਵਿਖੇ 300 ਫਾਇਰ ਫਾਈਟਰ ਮਾਰੇ ਗਏ ਸਨ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026