Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੰਪ ਤੇ ਪਤਨੀ ਕਰੋਨਾ ਦੇ ਡਰੋਂ ਇਕਾਂਤਵਾਸ 'ਚ ਜਾਣਗੇ

Posted on October 1st, 2020

ਰਾਸ਼ਟਰਪਤੀ ਟਰੰਪ ਦੀ ਆਪਣੀ ਸਹਿਯੋਗੀ ਹੋਪ ਹਿਕਸ ਨਾਲ ਇੱਕ ਪੁਰਾਣੀ ਤਸਵੀਰ

ਵਾਸ਼ਿੰਗਟਨ । ਚੜ੍ਹਦੀ ਕਲਾ ਬਿਊਰੋ ।

ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲੇਨੀਆ ਟਰੰਪ ਖੁਦ ਨੂੰ ਇਕਾਂਤਵਾਸ 'ਚ ਰੱਖਣ ਜਾ ਰਹੇ ਹਨ। ਅਜਿਹਾ ਟਰੰਪ ਦੇ ਇੱਕ ਨਜ਼ਦੀਕੀ ਸਹਾਇਕ ਨੂੰ ਕਰੋਨਾ ਹੋਣ ਤੋਂ ਬਾਅਦ ਕੀਤਾ ਜਾ ਰਿਹਾ ਹੈ।

ਜਦ ਤੱਕ ਟਰੰਪ ਤੇ ਪਤਨੀ ਦੀ ਰਿਪੋਰਟ ਬਾਰੇ ਪੱਕਾ ਪਤਾ ਨਹੀਂ ਲੱਗ ਜਾਂਦਾ, ਓਨਾ ਚਿਰ ਉਹ ਇਕਾਂਤਵਾਸ 'ਚ ਹੀ ਰਹਿਣਗੇ। ਅਜਿਹਾ ਟਰੰਪ ਨੇ ਇੱਕ ਟਵੀਟ ਕਰਕੇ ਆਖਿਆ ਹੈ।

ਟਰੰਪ ਦੀ ਸਹਿਯੋਗੀ ਹੋਪ ਹਿਕਸ, ਜਿਸਨੂੰ ਕਰੋਨਾ ਹੋਇਆ ਹੈ, ਪਿਛਲੇ ਕਈ ਦਿਨਾਂ ਤੋਂ ਟਰੰਪ ਦੇ ਨਾਲ ਵਿਚਰ ਰਹੀ ਸੀ।



Archive

RECENT STORIES