Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ 'ਚ ਉਡਦੀਆਂ ਫਿਰਦੀਆਂ ਨੇ ਗੋਲ਼ੀਆਂ ; ਘਰ ਵੜਕੇ 67 ਸਾਲਾ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ

Posted on October 3rd, 2020

ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ

ਪਿਛਲੇ ਦੋ ਹਫ਼ਤਿਆਂ ਦੌਰਾਨ ਸਰੀ-ਲੈਂਗਲੀ ‘ਚ 10 ਤੋਂ ਵੱਧ ਵਾਰ ਗੋਲੀ ਚੱਲ ਚੁੱਕੀ ਹੈ, ਜਿਸ ਵਿੱਚ ਘੱਟੋ-ਘੱਟ 4 ਵਾਰ ਆਲੇ ਦੁਆਲੇ ਵਿਚਰ ਰਹੇ ਨਿਰਦੋਸ਼ ਮਰਨੋਂ ਬਚੇ ਹਨ।

ਪਰ ਅੱਜ ਤੜਕੇ ਨਿਊਟਨ ‘ਚ 58 ਐਵੇਨਿਊ ਅਤੇ 129 ਸਟਰੀਟ ਲਾਗੇ ਮੌਜੂਦ ਕਿਸੇ ਦੇ ਘਰ ਵੜਕੇ ਗੋਲ਼ੀਆਂ ਮਾਰੀਆਂ ਗਈਆਂ, ਸਿੱਟੇ ਵਜੋਂ ਇੱਕ 67 ਸਾਲਾ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਉਹ ਇਸ ਜ਼ਖਮੀ ਵਿਅਕਤੀ ਬਾਰੇ ਜਾਣੂੰ ਨਹੀਂ।

ਕੀ ਮਾਰਨਾ ਕੋਈ ਹੋਰ ਸੀ ਤੇ ਘਰ ਕਿਸੇ ਹੋਰ ਦੇ ਵੜ ਗਏ?

ਵੈਸਟ ਨਿਊਟਨ ‘ਚ ਆਪਣੇ ਘਰ ਦੇ ਕਮਰੇ ‘ਚ ਬੈਠੀ ਬਜ਼ੁਰਗ ਮਾਤਾ ਗੋਲੀ ਤੋਂ ਮਸਾਂ ਬਚੀ, ਜਿਸ ਕਾਰਨ ਸਾਰਾ ਪਰਿਵਾਰ ਭੈਅਭੀਤ ਹੈ। ਘਰ 'ਚ ਵੱਜੀ ਗੋਲ਼ੀ ਦੇ ਨਿਸ਼ਾਨ ਹਾਲੇ ਵੀ ਪਰਿਵਾਰ ਨੂੰ ਭੈਅਭੀਤ ਕਰ ਰਹੇ ਹਨ ਕਿ ਕਿਤੇ ਗੁਆਂਢੀਆਂ ਦੇ ਮੁੰਡੇ ਲਈ ਆਈ ਗੋਲ਼ੀ ਸਾਡੇ ਬੱਚਿਆਂ ਦੇ ਨਾ ਵੱਜ ਜਾਵੇ। ਪਰਿਵਾਰ ਮੁਤਾਬਕ ਪੁਲਿਸ ਕੁਝ ਦੱਸ ਨਹੀਂ ਰਹੀ ਕਿ ਉਹ ਕੀ ਕਰਨ? ਇੰਨੀ ਜਲਦੀ ਤਾਂ ਘਰ ਵੇਚ ਕੇ ਵੀ ਕਿਤੇ ਨਹੀਂ ਜਾ ਸਕਦੇ।

ਸਕਾਟ ਰੋਡ ‘ਤੇ ਕੁਝ ਲੋਕ ਆਪਣੇ ਬੱਚਿਆਂ ਨਾਲ ਖਰੀਦਦਾਰੀ ਕਰ ਰਹੇ ਸਨ ਜਦ ਕੋਈ ਚਲਦੀ ਕਾਰ 'ਚੋਂ ਗੋਲ਼ੀਆਂ ਦਾ ਮੀਂਹ ਵਰ੍ਹਾ ਗਿਆ, ਲੋਕ ਮਸਾਂ ਬਚੇ।

ਲੋਕਾਂ ਦੇ ਮਨਾਂ 'ਚ ਸਵਾਲ ਹਨ ਕਿ ਆਖਰ ਇਹ ਹੋ ਕੀ ਰਿਹਾ? ਪਹਿਲਾਂ ਤਾਂ ਗੋਲ਼ੀਆਂ ਰਾਤ ਨੂੰ ਚਲਦੀਆਂ ਸਨ, ਹੁਣ ਤਾਂ ਦਿਨ-ਦਿਹਾੜੇ ਚੱਲ ਰਹੀਆਂ ਹਨ। ਸਰੀ ਆਰਸੀਐਮਪੀ ਕੀ ਕਰ ਰਹੀ ਹੈ?

ਸਰੀ ਆਰਸੀਐਮਪੀ ਅਤੇ ਸਰਕਾਰਾਂ ਲੋਕਾਂ ਨੂੰ ਸੁਰੱਖਿਅਤ ਰੱਖਣ ‘ਚ ਬੁਰੀ ਤਰ੍ਹਾਂ ਫ਼ੇਲ੍ਹ ਸਿੱਧ ਹੋ ਰਹੀਆਂ ਹਨ।



Archive

RECENT STORIES