Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਜਰਾਤ ਤੋਂ ਕੱਢੇ ਗਏ ਪੰਜਾਬੀਆਂ ਬਾਰੇ ਬਾਦਲ ਚੁੱਪ ਕਿਉਂ: ਜਾਖੜ

Posted on July 2nd, 2013


ਚੰਡੀਗੜ- 40 ਸਾਲ ਤੋਂ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਪੰਜਾਬੀ ਕਿਸਾਨਾਂ ਨੂੰ ਕੱਢੇ ਜਾਣ ਦੇ ਮੁੱਦੇ ਨੂੰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਤੋਂ ਉਠਾਇਆ ਹੈ। ਉਨ•ਾਂ ਨੇ 30 ਹਜ਼ਾਰ ਤੋਂ ਵੱਧ ਅਜਿਹੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਬਾਦਲ ਦੀ ਖਾਮੋਸ਼ੀ 'ਤੇ ਕਿਹਾ, ਇਹ ਮੁੱਦਾ ਉਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਕੋਲ ਕਿਉਂ ਨਹੀਂ ਰੱਖਦੇ? ਜਾਖੜ ਨੇ ਇਥੇ ਪਾਰਟੀ ਮੁਖੀ ਸ਼ਕੀਲ ਅਹਿਮਦ ਦੀ ਕਾਂਗਰਸੀ ਨੇਤਾਵਾਂ ਨਾਲ ਹੋ ਰਹੀ ਬੈਠਕ ਵਿੱਚ ਬੋਲ ਰਹੇ ਸਨ।

ਉਨ•ਾਂ ਕਿਹਾ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਗੁਜਰਾਤ ਵਿੱਚ ਗਏ ਕਿਸਾਨਾਂ ਨੇ ਉਥੋਂ ਦੀ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਹੈ ਤੇ ਹੁਣ ਉਨ•ਾਂ ਨੂੰ ਇਹ ਜ਼ਮੀਨ ਛੱਡਣ ਲਈ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਹ ਗੁਜਰਾਤੀ ਨਹੀਂ ਹਨ? ਨਾਲ ਹੀ ਉਨ•ਾਂ ਨੇ ਨਰਿੰਦਰ ਮੋਦੀ ਨੂੰ ਵੀ ਸਵਾਲ ਕੀਤਾ ਹੈ ਕਿ ਇੱਕ ਪਾਸੇ ਉਹ ਅੱਤਵਾਦ ਨਾਲ ਲੜਾਈ ਦੀ ਗੱਲ ਕਰਦੇ ਹਨ, ਪਰੰਤੂ ਦੂਜੇ ਪਾਸੇ ਇਥੇ ਅੱਤਵਾਦੀਆਂ ਨੂੰ ਯਾਦ ਕੀਤੇ ਜਾਣ ਵਾਲੇ ਸਮਾਰਕ ਬਣਾਏ ਜਾ ਰਹੇ ਹਨ। ਮੋਦੀ ਆਪਣਾ ਸਟੈਂਡ ਸਪੱਸ਼ਟ ਕਰਨ।

ਗੁਜਰਾਤ ਦੇ ਭੁਜ ਜ਼ਿਲੇ ਦੇ ਪਿੰਡ ਭਚੁੰਗਾ ਦੇ ਪੰਜਾਬੀ ਕਿਸਾਨ ਸਰਦੂਲ ਸਿੰਘ ਨੇ ਦੱਸਿਆ ਕਿ 1980 ਵਿੱਚ ਉਹ ਇਥੇ ਆਏ ਸਨ। ਜ਼ਮੀਨ ਲਈ ਜਿਸਦੀ ਰਜਿਸਟਰੀ ਸਾਡੇ ਨਾਮ 'ਤੇ ਹੈ, ਪਰ ਸਰਕਾਰ ਨੇ ਹੁਣ ਇਹ ਕਹਿੰਦੇ ਹੋਏ ਸਾਡੀ ਰਜਿਸਟਰੀ ਫ੍ਰੀਜ ਕਰ ਦਿੱਤੀ ਹੈ ਕਿ ਤੁਸੀਂ ਗੁਜਰਾਤੀ ਨਹੀਂ ਹੋ, ਇਸ ਲਈ ਜ਼ਮੀਨ ਨਹੀਂ ਖਰੀਦ ਸਕਦੇ, ਜਦ ਕਿ ਇਥੋਂ ਦੇ ਕਾਨੂੰਨ ਮੁਤਾਬਕ ਕੇਵਲ ਕਿਸਾਨ ਹੀ ਜ਼ਮੀਨ ਕਰੀਦ ਸਕਦਾ ਹੈ, ਕਿਤੇ ਇਹ ਨਹੀਂ ਲਿਖਿਆ ਕਿ ਕਿਸਾਨ ਗੁਜਰਾਤ ਦਾ ਹੀ ਹੋਵੇ। ਉਨ•ਾਂ ਨੇ ਦੱਸਿਆ ਕਿ ਅਸੀਂ ਹਾਈ ਕੋਰਟ ਵਿੱਚ ਤਿੰਨ ਜੱਜਾਂ ਵਾਲੀ ਬੈਂਚ ਤੋਂ ਕੇਸ ਜਿੱਤ ਚੁੱਕੇ ਹਾਂ, ਪ੍ਰੰਤੂ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਹੈ। ਉਨ•ਾਂ ਨੇ ਕਿਹਾ, ਪੰਜਾਬੀਆਂ ਨੇ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਹੈ ਹਜ਼ਾਰਾਂ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ।



Archive

RECENT STORIES