Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨਡੀਪੀ ਵਲੋਂ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਵਿੱਚ 1.5 ਬਿਲੀਅਨ ਦਾ ਯੋਗਦਾਨ ਪਾਉਣ ਦਾ ਐਲਾਨ

Posted on October 8th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਐਨਡੀਪੀ ਵਲੋਂ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਵਿੱਚ 1.5 ਬਿਲੀਅਨ ਦਾ ਯੋਗਦਾਨ ਪਾਉਣ ਦਾ ਐਲਾਨ ਅੱਜ ਮੁੱਖ ਮੰਤਰੀ ਜੌਹਨ ਹੌਰਗਨ ਨੇ ਲੈਂਗਲੀ ਵਿਖੇ ਬੋਲਦਿਆਂ ਕੀਤਾ ਹੈ। ਇਸ ਰਕਮ ਨਾਲ ਸਰੀ ਦੇ ਅਖੀਰ ਤੱਕ ਪੁੱਜਣ ਵਾਲੀ ਸਕਾਈਟਰੇਨ ਲੈਂਗਲੀ ਦੇ ਧੁਰ ਅੰਦਰ ਤੱਕ ਚਲੀ ਜਾਵੇਗੀ।

ਇਹ ਚੋਣ ਵਾਅਦਾ ਹੋਵੇਗਾ ਜਾਂ ਅਸਲੀਅਤ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਨਾਲ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਸਿਰੇ ਲੱਗਣ ਦੀ ਆਸ ਜ਼ਰੂਰ ਬੱਝ ਗਈ ਹੈ ਕਿਉਂਕਿ ਐਨਡੀਪੀ ਨੇ ਇਸ ਨੂੰ ਸਰਕਾਰ ਦਾ ਕੈਪੀਟਲ ਪ੍ਰੌਜੈਕਟ ਬਣਾਉਣ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਅੱਜ ਲਿਬਰਲ ਲੀਡਰ ਐਂਡਰਿਊ ਵਿਲਕਨਸਨ ਬਾਅਦ ਦੁਪਿਹਰ ਸਰੀ ਦੇ ਦੂਜੇ ਹਸਪਤਾਲ ਬਾਰੇ ਕੋਈ ਅਹਿਮ ਐਲਾਨ ਕਰਨ ਜਾ ਰਹੇ ਹਨ।



Archive

RECENT STORIES