Posted on October 13th, 2020

ਵਾਸ਼ਿੰਗਟਨ- ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣ ਵਿੱਚ ਸਮਰਥਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਜਿੱਤ ਲਈ ਦੁਆਵਾਂ ਵੀ ਕਰ ਰਹੇ ਹਨ। ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਟਰੰਪ ਚੋਣ ਜਿੱਤੇਗਾ ਤੇ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਖ਼ਤਮ ਕਰੇਗਾ।
ਇਸ ਲੜਾਕੂ ਗਰੁੱਪ ਨੇ ਡੋਨਾਲਡ ਟਰੰਪ ਦੇ ਕੋਰੋੋਨਾ ਪੀੜਤ ਹੋਣ ਦੇ ਵਕਤ ਵੀ ਚਿੰਤਾ ਜ਼ਾਹਰ ਕੀਤੀ ਸੀ। ਇੱਕ ਹੋਰ ਤਾਲਿਬਾਨ ਸੀਨੀਅਰ ਨੇਤਾ ਨੇ ਦੱਸਿਆ ਕਿ ਜਦੋਂ ਅਸੀਂ ਸੁਣਿਆ ਕਿ ਟਰੰਪ ਕੋਵਿਡ-19 ਦੀ ਮਾਰ ਹੇਠ ਹਨ ਤਾਂ ਅਸੀਂ ਉਨ੍ਹਾਂ ਦੀ ਸਿਹਤ ਲਈ ਚਿੰਤਤ ਹੋਏ ਪਏ ਸਾਂ।
ਇਸ ਦੌਰਾਨ ਟਰੰਪ ਦੀ ਚੋਣ ਮੁਹਿੰਮ ਦੇ ਬੁਲਾਰੇ ਟਿਮ ਮੁਰਟੋ ਨੇ ਕਿਹਾ ਕਿ ਸਾਨੂੰ ਤਾਲਿਬਾਨ ਦੇ ਸਮਰਥਨ ਦੀ ਲੋੜ ਨਹੀਂ।। ਤਾਲਿਬਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਹਮੇਸ਼ਾ ਕਿਸੇ ਵੀ ਢੰਗ ਨਾਲ ਅਮਰੀਕੀ ਹਿੱਤਾਂ ਦੀ ਹੀ ਰੱਖਿਆ ਕਰਨਗੇ।
ਅਫਗਾਨਿਸਤਾਨ 'ਚ ਇਸ ਵਕਤ 5,000 ਤੋਂ ਵੀ ਘੱਟ ਅਮਰੀਕੀ ਫੌਜੀ ਹਨ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਇਹ ਗਿਣਤੀ ਘਟ ਕੇ 2500 ਹੋ ਜਾਵੇਗੀ। ਟਰੰਪ ਸਰਕਾਰ ਨੇ ਫਰਵਰੀ `ਚ ਤਾਲਿਬਾਨ ਨਾਲ ਇੱਕ ਇਤਿਹਾਸਕ ਸਮਝੌਤੇ ਉਤੇ ਦਸਤਖਤ ਕੀਤੇ ਸਨ, ਜਿਸ ਵਿੱਚ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ 2021 ਦੀ ਬਸੰਤ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਲਈ ਇੱਕ ਸਮਾਂ-ਸੂਚੀ ਤੈਅ ਕੀਤੀ ਹੈ।
ਤਾਲਿਬਾਨ ਵੱਲੋਂ ਮਿਲੇ ਇਸ ਸਮਰਥਨ ਦੀ ਅਮਰੀਕੀ ਮੀਡੀਆ `ਚ ਭਰਪੂਰ ਚਰਚਾ ਹੈ, ਅਜੇ ਟਰੰਪ ਦੇ ਟਵੀਟ ਦੀ ਉਡੀਕ ਕੀਤੀ ਜਾ ਰਹੀ ਹੈ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026