Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੈਲੋਵੀਨ ਰੱਦ ਕਰਨ ਦੀ ਲੋੜ ਨਹੀਂ ਪਵੇਗੀ

Posted on October 13th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

"ਪੰਜਾਬ ਦੀ ਲੋਹੜੀ ਵਾਂਗ ਕੈਨੇਡਾ 'ਚ ਮਨਾਇਆ ਜਾਂਦਾ ਤਿਓਹਾਰ ਹੈਲੋਵੀਨ ਆਮ ਵਾਂਗ ਹੀ ਹੋਵੇਗਾ ਬੱਸ ਆਪਸੀ ਦੂਰੀ ਦਾ ਖਿਆਲ ਰੱਖਦਿਆਂ ਮਾਸਕ ਪਹਿਨਣੇ ਪੈਣਗੇ।" ਇਹ ਵਿਚਾਰ ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥਰੀਸਾ ਟੈਮ ਨੇ ਪ੍ਰਾਗਟਾਏ ਹਨ।

ਉਨ੍ਹਾਂ ਸਲਾਹ ਦਿੱਤੀ ਹੈ ਕਿ ਹੈਲੋਵੀਨ ਮੌਕੇ ਟਰੀਟ ਮੰਗਣ ਜਾਣ ਵੇਲੇ ਜਾਂ ਦੇਣ ਵੇਲੇ ਮਾਪੇ ਅਤੇ ਬੱਚੇ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਪਰ ਤਿਓਹਾਰ ਨੂੰ ਪਹਿਲਾਂ ਵਾਂਗ ਹੀ ਮਨਾ ਸਕਦੇ ਹਨ।

ਹਰ ਸਾਲ 31 ਅਕਤੂਬਰ ਨੂੰ ਮਨਾਏ ਜਾਂਦੇ ਇਸ ਤਿਓਹਾਰ 'ਚ ਬੱਚੇ ਅਤੇ ਵੱਡੇ ਵੱਖੋ-ਵੱਖਰੇ ਚਿਹਰੇ ਬਣਾ ਕੇ ਅਤੇ ਕੱਪੜੇ ਪਹਿਨ ਕੇ ਲੋਕਾਂ ਦੇ ਘਰਾਂ 'ਚੋਂ ਜਾ ਕੇ ਲੋਹੜੀ ਵਾਂਗ ਕੈਂਡੀਆਂ ਮੰਗਦੇ ਹਨ। ਭੂਤਾਂ-ਪ੍ਰਤਾਂ ਨਾਲ ਸਬੰਧਤ ਇਸ ਤਿਓਹਾਰ ਨੂੰ ਮਨਾਉਂਦਿਆਂ ਡਰਾਉਣੇ ਚਿਹਰੇ ਵੀ ਬਣਾਏ ਜਾਂਦੇ ਹਨ।

ਬੱਚਿਆਂ 'ਚ ਇਸ ਤਿਓਹਾਰ ਲਈ ਵਿਸ਼ੇਸ਼ ਉਤਸ਼ਾਹ ਹੁੰਦਾ ਹੈ ਕਿਉਂਕਿ ਵੈਸੇ ਮਾਪੇ ਕੈਂਡੀਆਂ-ਚੌਕਲੇਟ ਆਦਿ ਖਾਣ ਤੋਂ ਵਰਜਦੇ ਰਹਿੰਦੇ ਹਨ ਪਰ ਇਸ ਦਿਨ ਭਾਂਤ ਭਾਂਤ ਦੀਆਂ ਕੈਂਡੀਆਂ ਅਤੇ ਚੌਕਲੇਟ ਖਾਣ ਦੀ ਖੁੱਲ੍ਹ ਮਿਲ ਜਾਂਦੀ ਹੈ। ਕਈ ਥਾਂਈਂ ਇਸ ਮੌਕੇ ਪਟਾਕੇ ਵੀ ਚਲਾਏ ਜਾਂਦੇ ਹਨ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ।

ਕਰੋਨਾ ਦੇ ਡਰ ਕਾਰਨ ਸ਼ਾਇਦ ਇਸ ਵਾਰ ਪਹਿਲਾਂ ਜਿੰਨਾ ਉਤਸ਼ਾਹ ਨਾ ਹੋਵੇ ਪਰ ਸਰਕਾਰੀ ਤੌਰ 'ਤੇ ਇਸ 'ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ।



Archive

RECENT STORIES