Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਨੇ ਅਮਰੀਕਾ ਆਉਣ ਦਾ ਵਿਚਾਰ ਤਿਆਗਿਆ

Posted on July 2nd, 2013


ਚੰਡੀਗੜ•- ਮਨੁੱਖੀ ਅਧਿਕਾਰ ਸੰਸਥਾ 'ਸਿੱਖਸ ਫਾਰ ਜਸਟਿਸ' ਵਲੋਂ ਅਮਰੀਕਾ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਮਰੀਕਨ ਅਦਾਲਤ ਵਲੋਂ ਜਾਰੀ ਸੰਮਨ ਤਾਮੀਲ ਕਰਵਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਰੱਖੇ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਪਤਾ ਲੱਗਾ ਸੀ ਕਿ ਬਾਦਲ ਜੁਲਾਈ ਮਹੀਨੇ ਦੀ 5 ਅਤੇ 6 ਤਾਰੀਕ ਨੂੰ ਅਮਰੀਕਾ ਆ ਰਹੇ ਹਨ ਪਰ ਹੁਣ ਪਤਾ ਲੱਗਾ ਹੈ ਕਿ ਬਾਦਲ ਨੇ ਇਹ ਵਿਚਾਰ ਤਿਆਗ ਦਿੱਤਾ ਹੈ।

ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਲੋਂ ਆਪਣੇ ਨਿੱਜੀ ਰੁਝੇਵਿਆਂ ਕਾਰਨ ਇਸ ਸਮਾਗਮ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਗਿਆ ਹੈ ਪਰ ਸੁਣਨ 'ਚ ਇਹ ਵੀ ਆਇਆ ਹੈ ਕਿ ਅਦਾਲਤੀ ਝੰਜਟਾਂ ਤੋਂ ਬਚਣ ਲਈ ਬਾਦਲ ਨੇ ਅਮਰੀਕਾ ਨਾ ਜਾਣ ਦਾ ਮਨ ਬਣਾਇਆ ਹੈ।

ਚੇਤੇ ਰਹੇ ਕਿ ਬਾਦਲ ਦੀ ਪਿਛਲੀ ਮਿਲਵਾਕੀ ਫੇਰੀ ਸਮੇਂ 'ਸਿੱਖਸ ਫਾਰ ਜਸਟਿਸ' ਨਾਂ ਦੀ ਮਨੁੱਖੀ ਅਧਿਕਾਰ ਸੰਸਥਾ, ਜਿਸ ਨੇ ਕਾਂਗਰਸੀ ਆਗੂਆਂ ਦੇ ਅਮਰੀਕਾ ਦਾਖਲੇ ਨੂੰ ਵੀ ਚੁਣੌਤੀ ਦਿੱਤੀ ਹੋਈ ਹੈ, ਨੇ ਉਨ•ਾਂ ਖਿਲਾਫ ਅਮੀਰਕਾ ਦੀ ਇਕ ਅਦਾਲਤ 'ਚ ਕੇਸ ਕਰ ਦਿੱਤਾ ਸੀ। ਪਰ ਕੁਝ ਸਮੇਂ ਬਾਦ ਸੰਮਨ ਤਾਮੀਲ ਨਾ ਹੋਣ ਕਾਰਨ ਤਕਨੀਕੀ ਆਧਾਰ 'ਤੇ ਅਮਰੀਕੀ ਅਦਾਲਤ ਵਲੋਂ ਬਾਦਲ ਖਿਲਾਫ ਇਸ ਕੇਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਬਾਦਲ ਪਰਿਵਾਰ ਦੇ ਬਹੁਤ ਕਰੀਬੀ ਰੱਖੜਾ ਪਰਿਵਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਬਾਦਲ ਦੇ ਆਉਣ ਦਾ ਪੂਰਾ ਪ੍ਰੋਗਰਾਮ ਬਣ ਚੁੱਕਾ ਸੀ। ਇਸ ਦੇ ਮੱਦੇਨਜ਼ਰ 'ਸਿੱਖਸ ਫਾਰ ਜਸਟਿਸ' ਨੇ ਦੁਬਾਰਾ ਸਰਗਰਮ ਹੁੰਦਿਆਂ ਇਸ ਵਾਰ ਇਸ ਕੇਸ ਦੇ ਸੰਮਨ ਬਾਦਲ ਤੱਕ ਪੁਚਾਉਣ ਲਈ ਇੱਕ ਨਵੀਂ ਤਰਕੀਬ ਲਾ ਕੇ ਐਲਾਨ ਕੀਤਾ ਸੀ ਕਿ ਜੋ ਵੀ ਅਮਰੀਕਾ ਦੀ ਫੇਰੀ 'ਤੇ ਪੁੱਜੇ ਬਾਦਲ ਨੂੰ ਸੰਮਨ ਤਾਮੀਲ ਕਰੇਗਾ, ਉਸ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦਿਤਾ ਜਾਵੇਗਾ। 



Archive

RECENT STORIES