Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨਡੀਪੀ ਦੀ ਹਮਾਇਤ 'ਤੇ ਉਤਰੀ 'ਵੈਨਕੂਵਰ ਟੈਕਸੀ ਐਸੋਸੀਏਸ਼ਨ'

Posted on October 16th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਬੀਸੀ ਵਿੱਚ ਊਬਰ ਅਤੇ ਲਿਫਟ ਵਰਗੀਆਂ ਰਾਈਡ ਸ਼ੇਅਰਿੰਗ ਕੰਪਨੀਆਂ ਲਿਆਉਣ ਕਾਰਨ ਐਨਡੀਪੀ ਨੂੰ ਪਾਣੀ ਪੀ-ਪੀ ਕੋਸਣ ਵਾਲੇ ਹੁਣ ਐਨਡੀਪੀ ਦੀ ਹਮਾਇਤ ਕਰ ਰਹੇ ਹਨ।

'ਵੈਨਕੂਵਰ ਟੈਕਸੀ ਐਸੋਸੀਏਸ਼ਨ' ਨੇ 24 ਅਕਤੂਬਰ ਨੂੰ ਹੋਣ ਜਾ ਰਹੀਆਂ ਬੀਸੀ ਦੀਆਂ ਸੂਬਾਈ ਚੋਣਾਂ 'ਚ ਜੌਹਨ ਹੌਰਗਨ ਦੀ ਅਗਵਾਈ ਵਾਲੀ ਐਨਡੀਪੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਲਿਖਤੀ ਬਿਆਨ 'ਚ ਕਿਹਾ ਗਿਆ ਹੈ ਕਿ ਐਨਡੀਪੀ ਹੀ ਕੰਮ-ਕਾਜੀ ਵਿਅਕਤੀਆਂ ਅਤੇ ਛੋਟੇ ਵਪਾਰਾਂ ਦੇ ਹਿਤਾਂ ਦੀ ਰਖਵਾਲੀ ਕਰ ਸਕਦੀ ਹੈ।

'ਵੈਨਕੂਵਰ ਟੈਕਸੀ ਐਸੋਸੀਏਸ਼ਨ' ਇਸ ਵੇਲੇ ਮੈਟਰੋ ਵੈਨਕੂਵਰ 'ਚ ਬਲੈਕ ਟੌਪ ਕੈਬਜ਼, ਬੌਨੀ'ਜ਼ ਟੈਕਸੀ, ਬਰਨਬੀ ਸਿਲੈਕਟ ਮੈਟਰੋਟਾਊਨ ਟੈਕਸੀ, ਮੈਕਲਿਓਰ ਟੈਕਸੀ, ਨੌਰਥ ਸ਼ੋਰ ਟੈਕਸੀ, ਰਿਚਮੰਡ ਕੈਬਜ਼, ਕੁਈਨ ਸਿਟੀ ਟੈਕਸੀ, ਰੌਇਲ ਸਿਟੀ ਟੈਕਸੀ, ਵੈਨਕੂਵਰ ਟੈਕਸੀ ਅਤੇ ਯੈਲੋ ਕੈਬ ਦੀ ਨੁਮਾਇੰਦਗੀ ਕਰਦੀ ਹੈ।

ਇਸ ਮਨ-ਬਦਲੀ ਬਾਰੇ ਕੁਝ ਟੈਕਸੀ ਚਾਲਕਾਂ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਐਨਡੀਪੀ ਤੋਂ ਨਾਰਾਜ਼ ਤਾਂ ਜ਼ਰੂਰ ਸਨ ਪਰ ਹੁਣ ਇਹ ਨਾਰਾਜ਼ਗੀ ਘਟੀ ਹੈ ਜਦ ਪਤਾ ਲੱਗਾ ਕਿ ਜੇਕਰ ਲਿਬਰਲ ਸਰਕਾਰ ਹੁੰਦੀ ਤਾਂ ਉਨ੍ਹਾਂ ਤੁਰੰਤ ਹੀ ਰਾਈਡ ਸ਼ੇਅਰਿੰਗ ਸਿਰ 'ਤੇ ਬਿਠਾ ਦੇਣੀ ਸੀ ਅਤੇ ਸ਼ਾਇਦ ਇੰਸ਼ੋਰੈਂਸ ਵੀ ਰਾਈਡ ਸ਼ੇਅਰਿੰਗ ਵਾਂਗ ਘੱਟ ਨਾ ਕਰਦੇ।

ਇਸ ਲਈ ਬਹੁਤੇ ਟੈਕਸੀ ਚਾਲਕ ਅਤੇ ਮਾਲਕ ਮਹਿਸੂਸ ਕਰਦੇ ਹਨ ਕਿ ਰਾਈਡ ਸ਼ੇਅਰਿੰਗ ਵਰਗੇ ਵੱਡੇ ਬਦਲਾਅ ਨੂੰ ਤਾਂ ਕੋਈ ਰੋਕ ਨਹੀਂ ਸੀ ਸਕਦਾ ਪਰ ਐਨਡੀਪੀ ਨੇ ਹੀ ਟੈਕਸੀ ਇੰਡਸਟਰੀ ਦਾ ਦੁੱਖ-ਦਰਦ ਸਮਝ ਕੇ ਬਰਾਬਰ ਹੱਕ ਦਿਵਾਏ ਹਨ ਤੇ ਅਗਾਂਹ ਵੀ ਦਿਵਾ ਸਕਦੀ ਹੈ, ਇਸ ਲਈ ਉਹ ਸ਼ਰੇਆਮ ਐਨਡੀਪੀ ਦੀ ਹਮਾਇਤ 'ਤੇ ਉਤਰ ਆਏ ਹਨ।



Archive

RECENT STORIES