Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਨਵੀਂ ਦਿੱਲੀ । ਚੜ੍ਹਦੀ ਕਲਾ ਬਿਊਰੋ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਤੋਂ ਕਰੀਬ 5 ਲੱਖ 70 ਹਜ਼ਾਰ ਲੋਕਾਂ ਦੇ ਅੰਕੜੇ ਚੋਰੀ ਕੀਤੇ ਗਏ ਅਤੇ ਉਨ੍ਹਾਂ ਨੂੰ ਡਾਰਕ ਵੈੱਬ ਉੱਤੇ ਵਿਕਰੀ ਲਈ ਪੇਸ਼ ਕਰਵਾ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਅਤੇ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ।

ਚੋਰੀ ਹੋਈਆਂ ਸੂਚਨਾਵਾਂ ਵਿੱਚ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈਬਸਾਈਟਸ ਸ਼ਾਮਲ ਹਨ। ਸਾਈਬਰ ਸਕਿਉਰਟੀ ਫਰਮ ਸਾਈਬਲ ਦੀ ਰਿਪੋਰਟ ਅਨੁਸਾਰ ਚੋਰੀ ਕੀਤੇ ਅੰਕੜੇ ਅਪਰਾਧਿਕ ਘਟਨਾਵਾਂ ਦਾ ਕਾਰਨ ਬਣ ਸਕਦੇ ਹਨ। ਇਸ ਡਾਟਾ ਦੀ ਵਰਤੋਂ ਫਿਸਿੰਗ ਈਮੇਲ ਅਤੇ ਸਪੈਮ ਟੈਕਸਟ ਸੁਨੇਹੇ ਭੇਜਣ ਲਈ ਕੀਤੀ ਜਾ ਸਕਦੀ ਹੈ।

5 ਲੱਖ 70 ਹਜ਼ਾਰ ਲੋਕ, ਜਿਨ੍ਹਾਂ ਦਾ ਡਾਟਾ ਲੀਕ ਹੋਇਆ ਹੈ, ਵਿੱਚ 2.92 ਲੱਖ ਤੋਂਵੱਧ ਦਾਨੀ ਲੋਕ ਹਨ, ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਉ-ਬੇਟੀ ਪੜ੍ਹਾਉ ਆਦਿ ਮੁਹਿੰਮਾਂ ਲਈ ਦਾਨ ਕੀਤਾ ਹੈ।



Archive

RECENT STORIES