Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

24 ਅਕਤੂਬਰ ਨੂੰ ਹੋਣ ਜਾ ਰਹੀਆਂ ਬੀਸੀ ਦੀਆਂ ਸੂਬਾਈ ਚੋਣਾਂ ਦੇ ਅੰਤਲੇ ਦਿਨਾਂ 'ਚ ਲਿਬਰਲ ਪਾਰਟੀ ਅਤੇ ਐਨਡੀਪੀ ਨੇ ਲੋਕਾਂ ਨਾਲ ਹੋਰ ਚੋਣ ਵਾਅਦੇ ਕੀਤੇ ਹਨ।

ਲਿਬਰਲ ਪਾਰਟੀ ਨੇ ਕਿਹਾ ਹੈ ਕਿ ਸਰੀ 'ਚ ਪੁਲਿਸ ਬਦਲਾਅ ਕਰਨ ਲੱਗਿਆਂ ਬਹੁਤ ਕਾਹਲੀ ਕੀਤੀ ਜਾ ਰਹੀ ਹੈ ਤੇ ਲੋਕ ਰੈਫਰੈਂਡਮ ਮੰਗ ਰਹੇ ਹਨ। ਇਸ ਲਈ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਦਫਤਰ ਸੰਭਾਲਣ ਦੇ 60 ਦਿਨਾਂ ਦੇ ਵਿੱਚ-ਵਿੱਚ ਰੈਫਰੈਂਡਮ ਦਾ ਸਵਾਲ ਅਤੇ ਰੈਫਰੈਂਡਮ ਦੀ ਤਾਰੀਕ ਐਲਾਨ ਦੇਣਗੇ।

ਦੂਜੇ ਪਾਸੇ ਐਨਡੀਪੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸੂਬੇ 'ਚ ਸਾਊਥ ਏਸ਼ੀਅਨ ਭਾਈਚਾਰੇ ਦੀ ਦੇਣ ਨੂੰ ਦਰਸਾਉਂਦਾ ਮਿਊਜ਼ੀਅਮ ਬਣਾਇਆ ਜਾਵੇਗਾ। ਇਸ ਕਾਰਜ ਵੱਲ ਕਦਮ ਵਧਾਉਂਦਿਆਂ 1.4 ਮਿਲੀਅਨ ਡਾਲਰ ਪਹਿਲਾਂ ਹੀ ਇੱਕ ਸੰਸਥਾ ਨੂੰ ਦਿੱਤੇ ਜਾ ਚੁੱਕੇ ਹਨ, ਜੋ ਭਾਈਚਾਰੇ ਦੀਆਂ ਪੁਰਾਣੀਆਂ ਅਤੇ ਹੁਣ ਦੀਆਂ ਦੇਣਾਂ ਬਾਰੇ ਜਾਣਕਾਰੀ ਇਕੱਤਰ ਕਰੇਗੀ।



Archive

RECENT STORIES