Posted on October 21st, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਸਰੀ ਦੀ 127 ਸਟਰੀਟ ਅਤੇ 66 ਐਵੇਨਿਉ ਲਾਗੇ ਮੌਜੂਦ ਇੱਕ ਟਾਊਨਹਾਊਸ ਕੰਪਲੈਕਸ ਵਿੱਚੋਂ ਪੁਲਿਸ ਨੂੰ ਇੱਕ ਔਰਤ ਬੇਹੱਦ ਗੰਭੀਰ ਹਾਲਤ 'ਚ ਜ਼ਖਮੀ ਹੋਈ ਮਿਲੀ, ਜਦਕਿ ਇੱਕ ਦੋ ਸਾਲ ਦਾ ਬੱਚਾ ਅਤੇ ਇੱਕ ਹੋਰ ਮਰਦ ਘੱਟ ਜ਼ਖਮੀ ਹਾਲਤ 'ਚ ਮਿਲੇ। ਇਹ ਘਟਨਾ ਮੰਗਲਵਾਰ ਰਾਤ ਤਕਰੀਬਨ 9 ਕੁ ਵਜੇ ਦੀ ਹੈ।
ਛੁਰੇਬਾਜ਼ੀ ਦੀ ਇਸ ਘਟਨਾ 'ਚ ਬੇਹੱਦ ਜ਼ਖਮੀ ਹੋਈ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ ਜਦਕਿ ਦੂਜੇ ਦੋਵੇਂ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਹਸਪਤਾਲ 'ਚ ਇਲਾਜ ਅਧੀਨ ਹਨ।
ਪੁਲਿਸ ਮੁਤਾਬਕ ਇੱਕ ਸ਼ੱਕੀ ਵਿਅਕਤੀ ਮੌਕੇ ਤੋਂ ਤਾਂ ਫਰਾਰ ਹੋ ਗਿਆ ਪਰ ਕੁਝ ਦੇਰ ਬਾਅਦ ਪਿੱਛਾ ਕਰਨ 'ਤੇ ਫੜਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ।
ਪਹਿਲਾਂ ਇਸਨੂੰ ਲੁੱਟ-ਖੋਹ ਦੀ ਵਾਰਦਾਤ ਸਮਝਿਆ ਜਾ ਰਿਹਾ ਸੀ ਪਰ ਹੁਣ ਹਾਲਾਤ ਘਰੇਲੂ ਹਿੰਸਾ ਵਾਲੇ ਜਾਪ ਰਹੇ ਹਨ।
ਆਂਢ-ਗੁਆਂਢ ਮੁਤਾਬਕ ਇਸ ਯੂਨਿਟ 'ਚ ਇੱਕ ਪੰਜਾਬੀ ਪਰਿਵਾਰ ਰਹਿੰਦਾ ਹੈ। ਕੁਝ ਲੋਕਾਂ ਨੇ ਮਰਨ ਵਾਲੀ ਔਰਤ ਦਾ ਨਾਮ ਵੀ ਦੱਸਿਆ ਪਰ ਪੁਲਿਸ ਵਲੋਂ ਅਧਿਕਾਰਤ ਤੌਰ 'ਤੇ ਨਾਮ ਜਾਰੀ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026