Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀਕਲਾ ਬਿਊਰੋ

ਕੰਜ਼ਰਵਟਿਵਾਂ ਅਤੇ ਬਲੌਕ ਕਿਊਬੈਕਵਾ ਵਲੋਂ ਕੈਨੇਡੀਅਨ ਪਾਰਲੀਮੈਂਟ 'ਚ ਟਰੂਡੋ ਸਰਕਾਰ ਖਿਲਾਫ ਲਿਆਂਦੇ ਜਾ ਰਹੇ ਬੇਭਰੋਸਗੀ ਦੇ ਮਤੇ 'ਤੇ ਐਨਡੀਪੀ ਆਗੂ ਜਗਮੀਤ ਸਿੰਘ ਕਮਾਲ ਦਾ ਰਾਜਸੀ ਪੱਤਾ ਖੇਡ ਸਕਦੇ ਹਨ।

ਉਨ੍ਹਾਂ ਕਿਹਾ ਕਿ ਉਹ ਟਰੂਡੋ ਦੇ ਸਰਕਾਰ ਸੁੱਟ ਕੇ ਦੁਬਾਰਾ ਚੋਣਾਂ ਕਰਵਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਐਨਡੀਪੀ ਟਰੂਡੋ ਨੂੰ ਇਹ ਬਹਾਨਾ ਨਹੀਂ ਦੇਵੇਗੀ ਕਿ ਸਾਡੀ ਘੱਟਗਿਣਤੀ ਸਰਕਾਰ ਬੇਭਰੋਸਗੀ ਦੇ ਮਤੇ 'ਤੇ ਟੁੱਟ ਗਈ। ਕੈਨੇਡਾ ਦੇ ਲੋਕ ਕਰੋਨਾ ਮਹਾਮਾਰੀ ਦੌਰਾਨ ਚੋਣਾਂ ਨਹੀਂ ਚਾਹੁੰਦੇ।

ਇਸਤੋਂ ਜਾਪਦਾ ਹੈ ਕਿ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਬੇਸ਼ੱਕ ਟਰੂਡੋ ਦੀ ਵਿਰੋਧੀ ਪਾਰਟੀ ਹੈ ਪਰ ਉਹ ਟਰੂਡੋ ਦੀ ਲਿਬਰਲ ਘੱਟਗਿਣਤੀ ਸਰਕਾਰ ਦੇ ਹੱਕ 'ਚ ਵੋਟਾਂ ਪਾ ਕੇ ਸਰਕਾਰ ਟੁੱਟਣੋਂ ਬਚਾ ਲੈਣਗੇ।

ਵੋਟਾਂ ਕੁਝ ਘੰਟਿਆਂ ਤੱਕ ਪੈਣ ਵਾਲੀਆਂ ਹਨ।



Archive

RECENT STORIES