Posted on October 21st, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਟਰਾਂਟੋ ਇਲਾਕੇ ਦੇ ਇੱਕ ਨਾਮਵਰ ਪੁਜਾਰੀ ਸਵਾਮੀ ਪੁਸ਼ਕਰਾਨੰਦ ਨੂੰ ਟਰਾਂਟੋ ਪੁਲਿਸ ਨੇ ਇੱਕ ਔਰਤ ਦੀ ਸ਼ਿਕਾਇਤ 'ਤੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਜਦ ਉਹ ਛੋਟੀ ਬੱਚੀ ਸੀ ਤਾਂ ਇਸ ਪੁਜਾਰੀ ਨੇ ਉਸ ਨਾਲ ਕਈ ਵਾਰ ਕੁਕਰਮ ਕੀਤਾ।
ਇਹ ਦੁਰਘਟਨਾਵਾਂ 1994 ਤੋਂ ਲੈ ਕੇ 1997 ਦਰਮਿਆਨ ਵਾਪਰੀਆਂ ਜਦ ਇਸ ਬੱਚੀ ਦੀ ਉਮਰ 8 ਤੋਂ 11 ਸਾਲ ਅਤੇ ਪੁਜਾਰੀ ਦੀ ਉਮਰ ਅੰਦਾਜ਼ਨ 45 ਸਾਲ ਦੇ ਕਰੀਬ ਸੀ। ਪੁਲਿਸ ਮੁਤਾਬਕ ਸ਼ਿਕਾਇਤਕਰਤਾ ਔਰਤ ਜਦ ਬੱਚੀ ਸੀ ਤਾਂ ਆਪਣੇ ਪਰਿਵਾਰ ਸਮੇਤ ਟਰਾਂਟੋ ਨਜ਼ਦੀਕ ਸ਼ਹਿਰ ਈਟੋਬੀਕੋ ਦੇ ਕੋਡਲਿਨ ਕਰੈਸੈਂਟ ਵਿਖੇ ਮੌਜੂਦ ਮੰਦਰ 'ਚ ਜਾਇਆ ਕਰਦੀ ਸੀ, ਜਿਸਨੂੰ "ਭਾਰਤ ਸੇਵਾਸ਼ਰਮ ਸੰਘ ਕੈਨੇਡਾ" ਨੇ ਨਾਮ ਹੇਠ ਚਲਾਇਆ ਜਾਂਦਾ ਹੈ।
ਪੁਜਾਰੀ ਦੀ ਉਮਰ ਹੁਣ 68 ਸਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਪੀੜਤਾਂ ਵੀ ਹਨ ਤਾਂ ਉਨ੍ਹਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026