Posted on October 22nd, 2020

ਨਵੀਂ ਦਿੱਲੀ । ਚੜ੍ਹਦੀ ਕਲਾ ਬਿਊਰੋ
ਦਿੱਲੀ ਵਿੱਚ ਭਾਜਪਾ ਮੁੱਖ ਦਫਤਰ 'ਚ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਪੰਜਾਬ `ਚ ਕਿਸਾਨਾਂ ਦਾ ਕੋਈ ਸੰਘਰਸ਼ ਨਹੀਂ ਚੱਲ ਰਿਹਾ ਬਲਕਿ ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀ ਕਨੂੰਨਾਂ ਕਾਰਨ ਕਿਸਾਨ ਤਾਂ ਬਹੁਤ ਖੁਸ਼ ਹਨ ਪਰ ਆੜ੍ਹਤੀਏ ਬਹੁਤ ਦੁਖੀ ਹਨ, ਜੋ ਕਿਸਾਨਾਂ ਦੇ ਸਿਰ 'ਤੇ ਪ਼ਲ ਰਹੇ ਸਨ। ਇਹੀ ਲੋਕ ਹਨ, ਜੋ ਪੰਜਾਬ 'ਚ ਕੁਝ ਲੋਕਾਂ ਨੂੰ ਗੁਮਰਾਹ ਕਰਕੇ ਸੰਘਰਸ਼ ਚਲਾ ਰਹੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਦੀ ਨੇ ਕਿਸਾਨਾਂ ਨੂੰ ਇਨ੍ਹਾਂ ਵਿਚੋਲਿਆਂ ਦੇ ਚੁੰਗਲ 'ਚੋਂ ਛੁਡਾਇਆ ਹੈ। ਕਿਸਾਨ ਭਰਾਵਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵਿਚੋਲੇ ਤੁਹਾਡੇ ਨਾਲ ਰਾਜਨੀਤੀ ਕਰ ਰਹੇ ਹਨ। ਇਹ ਕਿਸਾਨਾਂ ਦੇ ਦੋਸਤ ਨਹੀਂ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026