Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ 'ਚ ਹੋਏ ਕਤਲ ਸਬੰਧੀ ਇੱਕ ਪੰਜਾਬੀ 'ਤੇ ਚਾਰਜ ਲੱਗੇ

Posted on October 22nd, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਮੰਗਲਵਾਰ ਰਾਤ ਸਰੀ ਦੀ 127 ਸਟਰੀਟ ਅਤੇ 66 ਐਵੇਨਿਊ ਲਾਗੇ ਚਾਕੂ ਮਾਰ ਮਾਰ ਕੇ ਇੱਕ ਔਰਤ ਨੂੰ ਕਤਲ ਅਤੇ ਇੱਕ ਦੋ ਸਾਲਾ ਬੱਚੀ ਅਤੇ ਇੱਕ ਮਰਦ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦਾ ਨਾਮ ਹਰਪ੍ਰੀਤ ਸਿੰਘ ਦੱਸਿਆ ਗਿਆ ਹੈ।

ਹਰਪ੍ਰੀਤ ਸਿੰਘ 'ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜਾਂ ਸਮੇਤ ਕਾਤਲਾਨਾ ਹਮਲੇ ਦੇ ਦੋਸ਼ ਵੀ ਲਾਏ ਗਏ ਹਨ। ਉਸਦੀ ਅਦਾਲਤ 'ਚ ਪੇਸ਼ੀ 29 ਅਕਤੂਬਰ ਨੂੰ ਹੋਵੇਗੀ।

ਪੁਲਿਸ ਨੇ ਹਾਲੇ ਮਾਰੀ ਗਈ ਔਰਤ ਅਤੇ ਜ਼ਖਮੀਆਂ ਦੇ ਨਾਮ ਜਾਰੀ ਨਹੀਂ ਕੀਤੇ ਅਤੇ ਨਾ ਹੀ ਕਤਲ ਦਾ ਮਕਸਦ ਬਿਆਨਿਆ ਹੈ। ਇਸਨੂੰ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਦੋਵੇਂ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਸਨ।

ਆਂਢ-ਗੁਆਂਢ ਮੁਤਾਬਕ ਹਮਲੇ ਦਾ ਸ਼ਿਕਾਰ ਹੋਇਆ ਪਰਿਵਾਰ ਵੀ ਪੰਜਾਬੀ ਸੀ। ਸੂਤਰਾਂ ਮੁਤਾਬਕ ਮਾਰੀ ਗਈ ਔਰਤ ਦਾ ਨਾਮ ਬਲਜੀਤ ਕੌਰ ਸੀ, ਜੋ ਕਥਿਤ ਦੋਸ਼ੀ ਦੀ ਭਰਜਾਈ ਦੱਸੀ ਜਾ ਰਹੀ ਹੈ। ਜ਼ਖਮੀ ਹੋਏ ਮ੍ਰਿਤਕਾ ਦੇ ਪਤੀ ਦਾ ਨਾਮ ਜਗਜੀਤ ਸਿੰਘ ਦੱਸਿਆ ਗਿਆ ਹੈ।



Archive

RECENT STORIES